ਇੱਕ ਸ਼ੋਅ ਦੇ ਲੱਖਾਂ ਰੁਪਏ ਲੈਣ ਵਾਲੇ ਕਪਿਲ ਸ਼ਰਮਾ ਦੀ ਪਹਿਲੀ ਕਮਾਈ ਸੁਣਕੇ ਤੁਸੀਂ ਵੀ ਹੋ ਜਾਓਗੇ ਹੈਰਾਨ, ਇਸ ਕਾਰਖ਼ਾਨੇ 'ਚ ਕਰਦੇ ਸਨ ਕੰਮ 

By  Rupinder Kaler August 4th 2019 05:36 PM

ਕਮੇਡੀ ਕਿੰਗ ਦੇ ਨਾਂ ਨਾਲ ਮਸ਼ਹੂਰ ਕਪਿਲ ਸ਼ਰਮਾ ਛੋਟੇ ਪਰਦੇ ਦੇ ਵੱਡੇ ਸਟਾਰ ਹਨ । ਕਪਿਲ ਨੇ ਆਪਣੀ ਕਮੇਡੀ ਨਾਲ ਹਰ ਇੱਕ ਦੇ ਦਿਲ ਵਿੱਚ ਜਗ੍ਹਾ ਬਣਾਈ ਹੈ । ਇਹੀ ਕਾਰਨ ਹੈ ਕਿ ਅੱਜ ਉਹ ਕਿਸੇ ਸ਼ੋਅ ਦੇ ਇੱਕ ਐਪੀਸੋਡ ਲਈ ਮੋਟੀ ਫ਼ੀਸ ਵਸੂਲਦੇ ਹਨ । ਪਰ ਇਹ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹਨਾਂ ਦੀ ਪਹਿਲੀ ਕਮਾਈ 15੦੦ ਰੁਪਏ ਸੀ । ਇਸ ਦਾ ਖੁਲਾਸਾ ਕਪਿਲ ਨੇ ਖੁਦ ਆਪਣੇ ਸ਼ੋਅ ਵਿੱਚ ਕੀਤਾ ਹੈ ।

https://www.instagram.com/p/B0g6kXrAmSs/

ਆਪਣੇ ਸ਼ੋਅ ਵਿੱਚ ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਨਾਲ ਗੱਲ-ਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਪਹਿਲੀ ਕਮਾਈ 15੦੦ ਰੁਪਏ ਸੀ । ਕਪਿਲ ਨੇ ਕਿਹਾ ਕਿ ਉਸ ਸਮੇਂ ਕਿਸੇ ਸ਼ੋਅ ਵਿੱਚ ਨਹੀਂ ਬਲਕਿ ਕਿਸੇ ਫੈਕਟਰੀ ਵਿੱਚ ਕੰਮ ਕਰਦੇ ਸਨ । ਇਸ ਤੇ ਅਰਚਨਾ ਪੂਰਨ ਸਿੰਘ ਉਹਨਾਂ ਤੋਂ ਪੁੱਛਦੀ ਹੈ ਕਿ ਕਿਹੜੀ ਫੈਕਟਰੀ ਵਿੱਚ ਕੰਮ ਕੀਤਾ ਤਾਂ ਕਪਿਲ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਛਪਾਈ ਖ਼ਾਨੇ ਵਿੱਚ ਕੰਮ ਕਰਦੇ ਸਨ ।

https://www.instagram.com/p/B0F6r6fAn3T/

ਇਸ ਕਾਰਖ਼ਾਨੇ ਵਿੱਚ ਕੱਪੜਿਆਂ ਦੀ ਛਪਾਈ ਹੁੰਦੀ ਹੈ । ਇਸ ਕਾਰਖਾਨੇ ਵਿੱਚੋਂ ਹੀ ਕਪਿਲ ਨੂੰ 15੦੦ ਦੀ ਪਹਿਲੀ ਕਮਾਈ ਮਿਲੀ ਸੀ । ਕਪਿਲ ਦੀ ਇਸ ਗੱਲ ਤੇ ਅਰਚਨਾ ਕਹਿੰਦੀ ਹੈ ਕਿ ਹੁਣ ਤਾਂ ਬਹੁਤ ਕਮਾਈ ਹੈ । ਇਸ ਤੇ ਕਪਿਲ ਕਹਿੰਦੇ ਹਨ ਕਿ ਇਹ ਸਭ ਰੱਬ ਦੀ ਕਿਰਪਾ ਹੈ । ਇਸ ਤੋਂ ਬਾਅਦ ਸੋਨਾਕਸ਼ੀ ਕਹਿੰਦੀ ਹੈ ਕਿ ਉਸ ਦੀ ਪਹਿਲੀ ਕਮਾਈ ਤਿੰਨ ਹਜ਼ਾਰ ਰੁਪਏ ਸੀ । ਉਸ ਨੇ ਕਿਸੇ ਫੈਸ਼ਨ ਸ਼ੋਅ ਦੇ ਬੈਕਗਰਾਊਂਡ ਵਿੱਚ ਕੰਮ ਕੀਤਾ ਸੀ ।

https://www.instagram.com/p/BzYOKgLgd5_/

Related Post