ਕਪਿਲ ਸ਼ਰਮਾ ਨੇ ਆਪਣੀ ਮਾਂ ਬਾਰੇ ਕੀਤਾ ਖੁਲਾਸਾ, ਇਹ ਚੀਜ਼ਾਂ ਉਨ੍ਹਾਂ ਤੋਂ ਛਿਪਾ ਕੇ ਰੱਖਣ ਲੱਗ ਪਈ ਹੈ ਉਨ੍ਹਾਂ ਦੀ ਮਾਂ

By  Shaminder April 8th 2020 12:26 PM -- Updated: April 8th 2020 12:35 PM

ਕੋਰੋੋਨਾ ਵਾਇਰਸ ਦੇ ਕਾਰਨ ਦੇਸ਼ ‘ਚ 21 ਦਿਨ ਲਈ ਲਾਕਡਾਊਨ ਲਾਗੂ ਹੈ । ਅਜਿਹੇ ‘ਚ ਸੈਲੀਬ੍ਰੇਟੀਜ਼ ਆਪੋ ਆਪਣੇ ਘਰ ‘ਚ ਪਰਿਵਾਰ ਦੇ ਨਾਲ ਸਮਾਂ ਬਿਤਾ ਰਹੇ ਹਨ ।ਕਮੇਡੀ ਕਿੰਗ ਕਪਿਲ ਸ਼ਰਮਾ ਵੀ ਆਪਣੇ ਪਰਿਵਾਰ ਦਰਮਿਆਨ ਮੌਜੂਦ ਹਨ ।ਪਰ ਇਸੇ ਦੌਰਾਨ ਕਪਿਲ ਸ਼ਰਮਾ ਨੇ ਆਪਣੀ ਮਾਂ ਬਾਰੇ ਅਹਿਮ ਖੁਲਾਸਾ ਕੀਤਾ ਹੈ ।ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਾਂ ਹੁਣ ਬੱਚਿਆਂ ਵਰਗਾ ਵਰਤਾਉ ਕਰ ਰਹੀ ਹੈ ।

https://www.instagram.com/p/B-CdosgAKR5/

ਜੋ ਕਿ ਉਮਰ ਦੇ ਇਸ ਪੜ੍ਹਾਅ ‘ਤੇ ਹੁੰਦਾ ਹੈ ।ਇੱਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਪੰਜਾਬ ‘ਚ ਉਨ੍ਹਾਂ ਦੇ ਪਰਿਵਾਰ ਵਿੱਚੋਂ ਕਿਸੇ ਨੇ ਉਨ੍ਹਾਂ ਲਈ ਮਠਿਆਈ ਭੇਜੀ ਸੀ ਅਤੇ ਇਹ ਮਠਿਆਈ ਆਉਂਦੇ ਸਾਰ ਹੀ ਮੰਮੀ ਨੇ ਆਪਣੇ ਬਕਸੇ ‘ਚ ਛਿਪਾ ਲਈ । ਉਸ ਬਕਸੇ ਨੂੰ ਵੀ ਉਨ੍ਹਾਂ ਨੇ ਚੋਰੀ ਜਿਹੇ ਆਪਣੇ ਬੈੱਡਰੂਮ ‘ਚ ਲੁਕਾ ਕੇ ਰੱਖ ਲਿਆ ਤਾਂ ਕਿ ਉਹ ਮਠਿਆਈ ਵਾਲਾ ਬਕਸਾ ਕਿਸੇ ਦੇ ਹੱਥ ਨਾ ਲੱਗੇ ।

https://www.instagram.com/p/B9taGrZgJYI/

ਕਪਿਲ ਸ਼ਰਮਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਇੱਕ ਚੈਨਲ ਕਾਮੇਡੀ ਸ਼ੋਅ ਕਰਦੇ ਹਨ । ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਕਪਿਲ ਸ਼ਰਮਾ ਨੇ ਇੱਕ ਨਿੱਜੀ ਚੈਨਲ ਤੋਂ ਆਪਣੇ ਕਾਮੇਡੀ ਸ਼ੋਅ ਦੀ ਸ਼ੁਰੂਆਤ ਕੀਤੀ ਸੀ ਅਤੇ ਲੰਬੇ ਸੰਘਰਸ਼ ਤੋਂ ਬਾਅਦ ਉਹ ਲਾਫਟਰ ਚੈਲੇਂਜ ਸ਼ੋਅ ਦੇ ਜੇਤੂ ਰਹੇ ਸਨ ।ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਅੱਜ ਉਨ੍ਹਾਂ ਦਾ ਨਾਂਅ ਕਾਮਯਾਬ ਕਮੇਡੀਅਨ ਦੀ ਸੂਚੀ ‘ਚ ਆਉਂਦਾ ਹੈ।

Related Post