ਕਪਿਲ ਸ਼ਰਮਾ ਨੇ ਆਪਣੇ ਪੁੱਤਰ ਅਤੇ ਧੀ ਦੀ ਪਹਿਲੀ ਵਾਰ ਇੱਕਠਿਆਂ ਦੀ ਤਸਵੀਰ ਕੀਤੀ ਸਾਂਝੀ

By  Shaminder June 21st 2021 11:37 AM

ਕਪਿਲ ਸ਼ਰਮਾ ਨੇ ਪਹਿਲੀ ਵਾਰ ਆਪਣੇ ਬੇਟੇ ਦੀ ਤਸਵੀਰ ਸਾਂਝੀ ਕੀਤੀ ਹੈ । ਕੁਝ ਮਹੀਨੇ ਪਹਿਲਾਂ ਕਪਿਲ ਦੇ ਘਰ ਬੇਟੇ ਨੇ ਜਨਮ ਲਿਆ ਸੀ । ਜਿਸ ਦੀ ਜਾਣਕਾਰੀ ਕਪਿਲ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਫੈਨਸ ਨੂੰ ਦਿੱਤੀ ਸੀ । ਪਰ ਆਪਣੇ ਬੇਟੇ ਦੀ ਕੋਈ ਵੀ ਤਸਵੀਰ ਸਾਂਝੀ ਨਹੀਂ ਸੀ ਕੀਤੀ । ਹੁਣ ਉਨ੍ਹਾਂ ਨੇ ਬੀਤੇ ਦਿਨ ਫਾਦਰਸ ਡੇ ਦੇ ਮੌਕੇ ‘ਤੇ ਆਪਣੀ ਧੀ ਅਨਾਇਰਾ ਅਤੇ ਬੇਟੇ ਤਿਰਸ਼ਾਨ ਦੀ ਤਸਵੀਰ ਸਾਂਝੀ ਕੀਤੀ ਹੈ ।

inside pic of kapil sharma Image From Instagram

ਹੋਰ ਪੜ੍ਹੋ : ਨੇਹਾ ਕੱਕੜ ਨੇ ਆਪਣੇ ਭਰਾ ਦੇ ਗਾਣੇ ‘ਤੇ ਦਿੱਤੀ ਜ਼ਬਰਦਸਤ ਪ੍ਰਫਾਮੈਂਸ 

kapil Sharma Image From Instagram

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਕਪਿਲ ਸ਼ਰਮਾ ਨੇ ਲਿਖਿਆ ਕਿ ‘ਪਬਲਿਕ ਦੀ ਪੁਰਜ਼ੋਰ ਮੰਗ ‘ਤੇ ਅਨਾਇਰਾ ਅਤੇ ਤ੍ਰਿਸ਼ਾਲ ਪਹਿਲੀ ਵਾਰ ਇੱਕਠੇ’। ਦੋਵਾਂ ਦੀ ਇਸ ਤਸਵੀਰ ਨੂੰ ਦਰਸ਼ਕਾਂ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਕਪਿਲ ਦੇ ਪ੍ਰਸ਼ੰਸਕਾਂ ਵੱਲੋਂ ਇਸ ‘ਤੇ ਕਮੈਂਟਸ ਦਿੱਤੇ ਜਾ ਰਹੇ ਹਨ ।

kapil Sharma Image From Instagram

ਕਪਿਲ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਕਾਮੇਡੀ ਸ਼ੋਅ ਲੋਕਾਂ ਵੱਲੋਂ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਇਸ ਤੋਂ ਇਲਾਵਾ ਕਈ ਫ਼ਿਲਮਾਂ ‘ਚ ਉਨ੍ਹਾਂ ਨੇ ਅਦਾਕਾਰੀ ਵੀ ਕੀਤੀ ਹੈ ।

 

View this post on Instagram

 

A post shared by Kapil Sharma (@kapilsharma)

Related Post