ਕਪਿਲ ਸ਼ਰਮਾ ਦੇ ਸ਼ੋ ਦਾ ਨਵਾਂ ਲੁੱਕ ਆਇਆ ਸਾਹਮਣੇ , ਹੋਵੇਗਾ ਕੁੱਝ ਧਮਾਕੇਦਾਰ , ਦੇਖੋ ਵੀਡੀਓ

By  Aaseen Khan December 6th 2018 11:25 AM

ਕਪਿਲ ਸ਼ਰਮਾ ਦੇ ਸ਼ੋ ਦਾ ਨਵਾਂ ਲੁੱਕ ਆਇਆ ਸਾਹਮਣੇ , ਹੋਵੇਗਾ ਕੁੱਝ ਧਮਾਕੇਦਾਰ , ਦੇਖੋ ਵੀਡੀਓ : ਪਿਛਲੇ ਕਈ ਦਿਨ ਤੋਂ ਚਰਚਾ ਛਿੜੀ ਹੋਈ ਸੀ ਕਿ ਕਪਿਲ ਆਪਣਾ ਸ਼ੋ ਕਾਮੇਡੀ ਨਾਈਟਸ ਵਿਦ ਕਪਿਲ ਦਾ ਦੂਜਾ ਸੀਜ਼ਨ ਬਹੁਤ ਹੀ ਜਲਦ ਲੈ ਕੇ ਆ ਰਹੇ ਹਨ। ਕਪਿਲ ਸ਼ਰਮਾ ਦੀ ਇਸ ਵਾਪਿਸੀ ਦੀ ਫ਼ਿਲਮੀ ਗਲਿਆਰਿਆਂ ਤੋਂ ਲੈ ਕੇ ਟੀ ਵੀ ਤੱਕ ਬੜੀ ਹੀ ਬੇ ਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ। ਤਾਂ ਹੁਣ ਵੱਡੀ ਖੁਸ਼ਖ਼ਬਰੀ ਸਾਹਮਣੇ ਆਈ ਹੈ। ਕਪਿਲ ਨੇ ਆਪਣੇ ਸ਼ੋ ਦੇ ਦੂਜੇ ਸੀਜ਼ਨ ਬਾਰੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਹੈ ਕਿ ਤਿਆਰ ਹੋ ਜਾਓ ਜਲਦ ਹੀ ਵਾਪਸ ਆ ਰਿਹਾਂ ਹਾਂ। ਦੱਸ ਦਈਏ ਸਲਮਾਨ ਖਾਨ ਹੀ ਕਪਿਲ ਦੇ ਸ਼ੋ ਪ੍ਰੋਡਿਊਸਰ ਬਣੇ ਹਨ।

https://www.instagram.com/p/Bq_-zzfgnmD/

ਇੱਕ ਹੋਰ ਵੱਡੀ ਖੁਸ਼ਖਬਰੀ ਹੈ ਕਿ ਦੂਜੇ ਸੀਜ਼ਨ ਦਾ ਪਹਿਲੇ ਸ਼ੋ ਦਾ ਸ਼ੂਟ ਬਾਲੀਵੁੱਡ ਦੇ ਵੱਡੇ ਸਟਾਰ ਸਲਮਾਨ ਖਾਨ ਨਾਲ ਆ ਰਿਹਾ ਹੈ। ਜੇਕਰ ਸ਼ੋ ਦੀ ਕਾਸਟ ਦੀ ਗੱਲ ਕਰੀਏ ਤਾਂ ਸ਼ੋ 'ਚ ਕੀਕੂ ਸ਼ਾਰਦਾ , ਸ਼ੁਮੋਨਾ , ਅਤੇ ਚੰਦਨ ਨਾਲ ਹੀ ਵਾਪਿਸੀ ਕਰ ਰਹੇ ਹਨ। ਕਪਿਲ ਨੇ ਸ਼ੋ ਦਾ ਪਹਿਲਾਂ ਵਾਲਾ ਤੜਕਾ ਬਰਕਾਰ ਰੱਖਿਆ ਹੈ ਪਰ ਇਸ ਬਾਰ ਸ਼ੋ 'ਚ ਬਹੁਤ ਕੁੱਝ ਨਵਾਂ ਹੋਣ ਵਾਲਾ ਹੈ।

https://twitter.com/KapilSharmaK9/status/1048539951934177281?ref_src=twsrc%5Etfw%7Ctwcamp%5Etweetembed%7Ctwterm%5E1048539951934177281%7Ctwgr%5E363937393b636f6e74726f6c&ref_url=https%3A%2F%2Fpunjabi.bollywoodtadka.in%2Fentertainment%2Fnews%2Fkapil-sharma-and-salman-khan-993231

ਹੋਰ ਪੜ੍ਹੋ : ਦੀਪ ਜੰਡੂ ਦੀ ਬੀਟ ‘ਤੇ ਦੇਬੀ ਦੀ “ਸ਼ਾਇਰੀ” ਦਾ ਤੜਕਾ , ਦੇਖੋ ਵੀਡੀਓ

ਕਪਿਲ ਦੇ ਵਿਆਹ ਦੀਆ ਤਿਆਰੀਆਂ ਵੀ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੀਆਂ ਹਨ। ਦੱਸ ਦਈਏ 12 ਦਿਸੰਬਰ ਨੂੰ ਕਪਿਲ ਆਪਣੀ ਮੰਗੇਤਰ ਗਿੰਨੀ ਚਤਰਥ ਨਾਲ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਕਪਿਲ ਸ਼ਰਮਾ ਦੀ ਵਿਆਹ ਤੋਂ ਬਾਅਦ ਟੀਵੀ 'ਤੇ ਇਹ ਵਾਪਿਸੀ ਧਮਾਕੇਦਾਰ ਹੋਣ ਵਾਲੀ ਹੈ।

Related Post