ਦਿੱਲੀ ਦੀ ਮੈਟਰੋ ’ਚ ਸਫਰ ਕਰਨ ਲਈ ਮਜ਼ਬੂਰ ਹੋਏ ਕਪਿਲ ਸ਼ਰਮਾ, ਦਿੱਤੀ ਮਜ਼ੇਦਾਰ ਸਲਾਹ

By  Rupinder Kaler December 26th 2019 05:31 PM

ਦੇਸ਼ ਦੀ ਰਾਜਧਾਨੀ ਦਿੱਲੀ ਕਦੇ ਆਪਣੀ ਸਰਦੀ ਤੇ ਕਦੇ ਆਪਣੇ ਟ੍ਰੈਫਿਕ ਜਾਮ ਕਰਕੇ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ । ਕਈ ਵਾਰ ਬਾਲੀਵੁੱਡ ਸਿਤਾਰੇ ਵੀ ਟ੍ਰੈਫਿਕ ਜਾਮ ਕਰਕੇ ਈਵੇਂਟ ਵਿੱਚ ਦੇਰੀ ਨਾਲ ਪਹੁੰਚਦੇ ਹਨ । ਇਸ ਸਭ ਤੋਂ ਬਚਣ ਲਈ ਕਮੇਡੀ ਕਿੰਗ ਕਪਿਲ ਸ਼ਰਮਾ ਨੇ ਵੱਖਰਾ ਤਰੀਕਾ ਕੱਢਿਆ ਹੈ ਜੀ ਹਾਂ ਕਪਿਲ ਸ਼ਰਮਾ ਆਪਣੀ ਟੀਮ ਨਾਲ ਦਿੱਲੀ ਮੈਟਰੋ ਵਿੱਚ ਸਫਰ ਕਰਦੇ ਹੋਏ ਈਵੇਂਟ ਵਿੱਚ ਪੁਹੰਚੇ ।

https://www.instagram.com/p/B6fonu6AAfh/

ਮੈਟਰੋ ਵਿੱਚ ਸਫਰ ਕਰਨ ਦੀਆਂ ਉਹਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਛਾਈਆਂ ਹੋਈਆਂ ਹਨ । ਦਿੱਲੀ ਮੈਟਰੋ ਦੀ ਤਸਵੀਰ ਖੁਦ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤੀ ਹੈ । ਇਸ ਤਸਵੀਰ ਵਿੱਚ ਕਪਿਲ ਸ਼ਰਮਾ ਆਪਣੀ ਟੀਮ ਤੇ ਸੁਮੋਨਾ ਚੱਕਰਵਤੀ ਨਾਲ ਖੜੇ ਦਿਖਾਈ ਦੇ ਰਹੇ ਹਨ ।

https://www.instagram.com/p/B6YKJd7AA6B/

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਪਿਲ ਸ਼ਰਮਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਜਬਰਦਸਤ ਸਲਾਹ ਦਿੱਤੀ ਹੈ । ਇਹ ਤਸਵੀਰ ਖੂਬ ਵਾਇਰਲ ਹੋ ਰਹੀ ਹੈ । ਉਹਨਾਂ ਨੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ‘ਹੁਣ ਟ੍ਰੈਫਿਕ ਵਿੱਚ ਹੋਰ ਫਸਣ ਦੀ ਜ਼ਰੂਰਤ ਨਹੀਂ ਹੈ, ਦਿੱਲੀ ਦੀ ਮੈਟਰੋ ਲਵੋ….ਦਿੱਲੀ ਦੀ ਸਰਦੀ’ । ਇਸ ਤਸਵੀਰ ਤੇ ਲੋਕ ਲਗਾਤਾਰ ਮਜੇਦਾਰ ਕਮੈਂਟ ਕਰ ਰਹੇ ਹਨ ।

https://www.instagram.com/p/B6dB8X1gMkf/?utm_source=ig_embed

Related Post