ਕਪਿਲ ਸ਼ਰਮਾ ਦੀਆਂ ਧੀ ਅਨਾਇਰਾ ਨਾਲ ਤਸਵੀਰਾਂ ਹੋਈਆਂ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

By  Shaminder June 8th 2020 01:10 PM

ਕਪਿਲ ਸ਼ਰਮਾ ਅਕਸਰ ਆਪਣੀ ਧੀ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਦੀ ਧੀ ਅਨਾਇਰਾ ਦੇ ਨਾਲ ਇੱਕ ਹੋਰ ਤਸਵੀਰ ਵਾਇਰਲ ਹੋਈ ਹੈ । ਜਿਸ ‘ਚ ਉਹ ਆਪਣੀ ਬੱਚੀ ਦੇ ਨਾਲ ਕਾਫੀ ਖੁਸ਼ ਵਿਖਾਈ ਦੇ ਰਹੇ ਹਨ । ਇਸ ਤਸਵੀਰ ‘ਚ ਅਨਾਇਰਾ ਵੀ ਕਾਫੀ ਖ਼ੁਸ਼ ਵਿਖਾਈ ਦੇ ਰਹੀ ਹੈ । ਦੱਸ ਦਈਏ ਕਿ ਬੀਤੇ ਸਾਲ 10 ਦਸੰਬਰ ਨੂੰ ਉਨ੍ਹਾਂ ਦੇ ਘਰ ਧੀ ਅਨਾਇਰਾ ਦਾ ਜਨਮ ਹੋਇਆ ਸੀ ।

https://www.instagram.com/p/CBH5eSlBlSv/

ਜਿਸ ਤੋਂ ਬਾਅਦ ਉਹ ਕਾਫੀ ਖੁਸ਼ ਦਿਖਾਈ ਦਿੱਤੇ ਸਨ । ਗਿੰਨੀ ਚਤਰਥ ਦੇ ਨਾਲ ਉਨ੍ਹਾਂ ਨੇ ਵਿਆਹ ਕਰਵਾਇਆ ਸੀ ਜੋ ਕਿ ਉਨ੍ਹਾਂ ਦੀ ਬਹੁਤ ਹੀ ਵਧੀਆ ਦੋਸਤ ਸੀ ।ਕਪਿਲ ਸ਼ਰਮਾ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।ਕਪਿਲ ਸ਼ਰਮਾ ਦੀਆਂ ਆਪਣੀ ਧੀ ਦੇ ਨਾਲ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ ।

ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਕਪਿਲ ਸ਼ਰਮਾ ਆਪਣੀ ਧੀ ਦੇ ਕੋਲ ਬੈਠੇ ਹੋਏ ਹਨ ਅਤੇ ਕਾਫੀ ਖੁਸ਼ ਵਿਖਾਈ ਦੇ ਰਹੇ ਹਨ । ਦੋਵੇਂ ਪਿਉ ਧੀ ਦੀ ਇਸ ਤਸਵੀਰ ਨੂੰ ਕਪਿਲ ਸ਼ਰਮਾ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/B-cKZw-AxdT/

ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਹੀ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਇੱਕ ਬੱਚੀ ਦੇ ਮਾਤਾ ਪਿਤਾ ਬਣੇ ਸਨ । ਕਪਿਲ ਸ਼ਰਮਾ ਗਾਇਕ ਹੀ ਬਣਨਾ ਚਾਹੁੰਦੇ ਸਨ ਪਰ ਕਿਸਮਤ ਉਨ੍ਹਾਂ ਨੁੰ ਕਾਮੇਡੀ ਵਾਲੇ ਪਾਸੇ ਲੈ ਆਈ ਸੀ । ਉਨ੍ਹਾਂ ਨੇ ਇੱਕ ਨਿੱਜੀ ਟੀਵੀ ਚੈਨਲ ‘ਤੇ ਇੱਕ ਕਾਮੇਡੀ ਸ਼ੋਅ ਤੋਂ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਕਈ ਸਾਲ ਉਹ ਇਸ ਸ਼ੋਅ ਨਾਲ ਜੁੜੇ ਰਹੇ ।ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਕਰੀਅਰ ਨੂੰ ਕਾਮਯਾਬੀ ਦੀਆਂ ਬੁਲੰਦੀਆਂ ‘ਤੇ ਪਹੁੰਚਾਉਣ ਲਈ ਲਗਾਤਾਰ ਮਿਹਨਤ ਕੀਤੀ ਅਤੇ ਅੱਜ ਉਨ੍ਹਾਂ ਦਾ ਨਾਮ ਕਾਮਯਾਬ ਕਮੇਡੀਅਨ ਦੇ ਵਿੱਚ ਗਿਣਿਆ ਜਾਂਦਾ ਹੈ ।

Related Post