ਤਾਂ ਇਹ ਨੇ ਅਸਲੀ ਇੰਸਪੈਕਟਰ ਸ਼ਮਸ਼ੇਰ ਸਿੰਘ ਜਿੰਨ੍ਹਾਂ ਦਾ ਕਿਰਦਾਰ ਟੀ.ਵੀ. 'ਤੇ ਨਿਭਾਉਂਦੇ ਨੇ ਕਪਿਲ ਸ਼ਰਮਾ
ਤਾਂ ਇਹ ਨੇ ਅਸਲੀ ਇੰਸਪੈਕਟਰ ਸ਼ਮਸ਼ੇਰ ਸਿੰਘ ਜਿੰਨ੍ਹਾਂ ਦਾ ਕਿਰਦਾਰ ਟੀ.ਵੀ. 'ਤੇ ਨਿਭਾਉਂਦੇ ਨੇ ਕਪਿਲ ਸ਼ਰਮਾ : ਭਾਰਤ ਦੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਕਾਮੇਡੀਅਨ ਕਪਿਲ ਸ਼ਰਮਾ ਜਿੰਨ੍ਹਾਂ ਦੀ ਕਾਮੇਡੀ ਦਾ ਅੱਜ ਕੋਈ ਵੀ ਮੁਕਾਬਲਾ ਨਹੀਂ ਕਰ ਸਕਦਾ। ਕਪਿਲ ਸ਼ਰਮਾ ਆਪਣੇ ਸ਼ੋਅ 'ਦ ਕਪਿਲ ਸ਼ਰਮਾ ਸ਼ੋਅ 'ਚ ਬਹੁਤ ਸਾਰੇ ਕਿਰਦਾਰਾਂ 'ਚ ਢਲਦੇ ਨਜ਼ਰ ਆਉਂਦੇ ਹਨ ਜਿਹੜੇ ਹਸਾ ਹਸਾ ਢਿੱਡੀ ਪੀੜਾਂ ਪਾ ਦਿੰਦੇ ਹਨ।
View this post on Instagram
Original #Shamsher #inspshamsher ?
ਅਜਿਹਾ ਹੀ ਕਿਰਦਾਰ ਹੈ ਉਹਨਾਂ ਦਾ ਇੰਸਪੈਕਟਰ ਸ਼ਮਸ਼ੇਰ ਸਿੰਘ ਦਾ ਜਿਸ ਨਾਲ ਕਪਿਲ ਅਲੱਗ ਹੀ ਵਿਅਕਤੀ ਨੂੰ ਟੀਵੀ ਰਾਹੀਂ ਪੇਸ਼ ਕਰਦੇ ਹਨ। ਹੁਣ ਕਪਿਲ ਸ਼ਰਮਾ ਨੇ ਅਸਲੀ ਇੰਸਪੈਕਟਰ ਸ਼ਮਸ਼ੇਰ ਸਿੰਘ ਨਾਲ ਤਸਵੀਰ ਸਾਂਝੀ ਕਰ ਦੱਸਿਆ ਹੈ ਕਿ ਇਹ ਉਹ ਹੀ ਸ਼ਮਸ਼ੇਰ ਸਿੰਘ ਹਨ ਜਿੰਨ੍ਹਾਂ ਨੂੰ ਉਹ ਦਰਸ਼ਕਾਂ ਸਾਹਮਣੇ ਆਪਣੇ ਰੂਪ 'ਚ ਲੈ ਕੇ ਆਉਂਦੇ ਹਨ।
ਹੋਰ ਵੇਖੋ : ਪਰਦੇ ‘ਤੇ ਸਲਮਾਨ ਖ਼ਾਨ ਤੇ ਅਮਰਿੰਦਰ ਗਿੱਲ ਦਾ ਹੋਵੇਗਾ ਭੇੜ
View this post on Instagram
Like karna hai photo ko? ke aise hi aaye ho? ?
ਕਪਿਲ ਸ਼ਰਮਾ ਨੇ ਲੰਬੇ ਸਮੇਂ ਬਾਅਦ ਆਪਣੇ ਇਸ ਸ਼ੋਅ ਨਾਲ ਵਾਪਸੀ ਕੀਤੀ ਹੈ। ਸ਼ੋਅ ਦਾ ਰਿਸਪਾਂਸ ਪਹਿਲਾਂ ਪਹਿਲਾਂ ਤਾਂ ਠੀਕ ਠੀਕ ਰਿਹਾ ਪਰ ਹੁਣ ਫਿਰ ਤੋਂ ਕਪਿਲ ਸ਼ਰਮਾ ਦਾ ਇਹ ਸ਼ੋਅ ਸਾਰਿਆਂ ਨੂੰ ਪਛਾੜ ਕੇ ਨੰਬਰ 1 'ਤੇ ਚੱਲ ਰਿਹਾ ਹੈ। ਦੱਸ ਦਈਏ ਕਪਿਲ ਸ਼ਰਮਾ ਦੇ ਇਸ ਸ਼ੋਅ ਨੂੰ ਸਲਮਾਨ ਖ਼ਾਨ ਪ੍ਰੋਡਿਊਸ ਕਰ ਰਹੇ ਹਨ।