ਕਪਿਲ ਸ਼ਰਮਾ ਅਤੇ ਗਿੰਨੀ ਵਿਆਹ ਦੇ ਬੰਧਨ 'ਚ ਬੱਝੇ ,ਵੇਖੋ ਵਿਆਹ ਦੇ ਵੀਡਿਓ ਅਤੇ ਤਾਜ਼ਾ ਤਸਵੀਰਾਂ

By  Shaminder December 13th 2018 10:17 AM

ਕਪਿਲ ਸ਼ਰਮਾ ਅਤੇ ਗਿੰਨੀ ਵਿਆਹ ਦੇ ਪਵਿੱਤਰ ਬੰਧਨ 'ਚ ਬੱਝ ਚੁੱਕੇ ਨੇ । ਦੋਵੇਂ ਵਿਆਹ ਦੇ ਜੋੜੇ 'ਚ ਬੇਹੱਦ ਖੁਬਸੂਰਤ ਲੱਗ ਰਹੇ ਸਨ ।ਦੋਨਾਂ ਨੇ ਬੁੱਧਵਾਰ ਨੂੰ ਸਿੱਖ ਰੀਤੀ ਰਿਵਾਜ਼ ਮੁਤਾਬਕ ਵਿਆਹ ਰਚਾਇਆ । ਕਪਿਲ ਨੇ ਆਪਣੇ ਵਿਆਹ ਦੀ ਤਸਵੀਰ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ । ਜਿਸ 'ਚ ਉਹ ਲਾੜੇ ਦੇ ਲਿਬਾਸ 'ਚ ਆਪਣੀ ਲਾੜੀ ਗਿੰਨੀ ਨਾਲ ਬਹੁਤ ਹੀ ਸੋਹਣੇ ਲੱਗ ਰਹੇ ਨੇ ।

ਹੋਰ ਵੇਖੋ : ਕਪਿਲ ਸ਼ਰਮਾ ਦੇ ਵਿਆਹ ‘ਤੇ ਭਾਰਤੀ ਸਿੰਘ ਨੇ ਸਲਮਾਨ ਖਾਨ ਨੂੰ ਦਿੱਤੀ ਸਲਾਹ, ਦੇਖੋ ਵੀਡਿਓ

https://www.instagram.com/p/BrTCjCHhPsK/

ਕਪਿਲ ਨੇ ਇਸ ਤਸਵੀਰ 'ਚ ਹਰੇ ਰੰਗ ਦੀ ਸ਼ੇਰਵਾਨੀ ਪਾਈ ਹੈ ਜਦਕਿ ਗਿੰਨੀ ਵੀ ਲਾਲ ਰੰਗ ਦੇ ਲਹਿੰਗੇ 'ਚ ਖੂਬ ਫੱਬ ਰਹੀ ਹੈ ।ਇਸ ਦੇ ਨਾਲ ਹੀ ਗਿੰਨੀ ਨੇ ਜਿਊਲਰੀ ਵੀ ਸ਼ਾਹੀ ਅੰਦਾਜ਼ ਵਾਲੀ ਪਾਈ ਹੋਈ ਹੈ ਅਤੇ ਇਹ ਜੋੜਾ ਬਹੁਤ ਹੀ ਸੋਹਣਾ ਲੱਗ ਰਿਹਾ ਹੈ ।

https://www.youtube.com/watch?v=c9-_10NDlu0

ਦੋਨਾਂ ਦੇ ਘਰ 'ਚ ਵਿਆਹ ਦੀਆਂ ਰਸਮਾਂ ਕੁਝ ਦਿਨ ਪਹਿਲਾਂ ਸ਼ੁਰੂ ਹੋ ਗਈਆਂ ਸਨ ।ਦੋਨਾਂ ਦੇ ਵਿਆਹ 'ਚ ਗੁਰਦਾਸ ਮਾਨ ਨੇ ਆਪਣੇ ਗੀਤਾਂ ਰਾਹੀਂ ਸਮਾ ਬੰਨਿਆ । ਇਸ ਤੋਂ ਇਲਾਵਾ ਪੰਜਾਬੀ ਅਤੇ ਟੀਵੀ ਇੰਡਸਟਰੀ ਦੇ ਕਈ ਲੋਕ ਇਸ ਵਿਆਹ 'ਚ ਮੌਜੂਦ ਰਹੇ ਆਉ ਤੁਹਾਨੂੰ ਵੀ ਦਿਖਾਉਂਦੇ ਹਾਂ ਦੋਨਾਂ ਦੇ ਵਿਆਹ ਦੀਆਂ ਕੁਝ ਤਸਵੀਰਾਂ ਅਤੇ ਵੀਡਿਓਜ਼

Related Post