ਗਾਇਕ ਕਰਮਜੀਤ ਅਨਮੋਲ ਇਸ ਧਾਰਮਿਕ ਗੀਤ ਰਾਹੀਂ ਪ੍ਰਕਾਸ਼ ਪੁਰਬ ’ਤੇ ਗੁਰੂ ਘਰ ’ਚ ਲਗਵਾਉਣਗੇ ਹਾਜ਼ਰੀ

By  Rupinder Kaler November 6th 2019 10:53 AM

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਹਰ ਪਾਸੇ ਸ਼ਰਧਾ ਦਾ ਸੈਲਾਬ ਦਿਖਾਈ ਦੇ ਰਿਹਾ ਹੈ । ਇਸੇ ਤਰ੍ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਵੱਖ ਵੱਖ ਗਾਇਕ ਆਪਣੇ ਆਪਣੇ ਤਰੀਕੇ ਨਾਲ ਗੁਰੂ ਘਰ ਵਿੱਚ ਹਾਜ਼ਰੀ ਲਗਵਾ ਰਹੇ ਹਨ । ਹੁਣ ਤੱਕ ਕਈ ਗਾਇਕਾਂ ਨੇ ਸੰਗਤ ਲਈ ਧਾਰਮਿਕ ਗੀਤ ਰਿਲੀਜ਼ ਕੀਤੇ ਹਨ ।

ਇਸ ਸਭ ਦੇ ਚਲਦੇ ਗਾਇਕ ਤੇ ਅਦਾਕਾਰ ਕਰਮਜੀਤ ਅਨਮੋਲ ਵੀ ਧਾਰਮਿਕ ਗੀਤ ਲੈ ਕੇ ਆ ਰਹੇ ਹਨ । ਇਹ ਗੀਤ ਉਹਨਾਂ ਵੱਲੋਂ ‘ਤੇਰਾ ਜਨਮ ਦਿਨ ਬਾਬਾ’ ਟਾਈਟਲ ਹੇਠ ਰਿਲੀਜ਼ ਕੀਤਾ ਜਾਵੇਗਾ ।

https://www.instagram.com/p/B4ce6Z_htq2/

ਇਸ ਗੀਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਬੋਲ ਜੱਗਾ ਭੀਖੀ ਨੇ ਲਿਖੇ ਹਨ ਜਦੋਂ ਕਿ ਇਸ ਗੀਤ ਨੂੰ ਸੰਗੀਤ ਮਿਊਜ਼ਿਕ ਅੰਪਾਇਰ ਨੇ ਦਿੱਤਾ ਹੈ । ਗਾਣੇ ਦੀ ਵੀਡੀਓ ਸਚਿਨ ਰਿਸ਼ੀ ਦੇ ਨਿਰਦੇਸ਼ਨ ਹੇਠ ਬਣਾਈ ਗਈ ਹੈ ।

https://www.instagram.com/p/B4gijXvhGTR/?utm_source=ig_web_copy_link

ਗਾਇਕ ਤੇ ਅਦਾਕਾਰ ਕਰਮਜੀਤ ਅਨਮੋਲ ਕਾਫੀ ਸਮੇਂ ਤੋਂ ਬਾਅਦ ਕੋਈ ਧਾਰਨਮਿਕ ਗੀਤ ਲੈ ਕੇ ਆ ਰਹੇ ਹਨ । ਉਹਨਾਂ ਦੇ ਪ੍ਰਸ਼ੰਸਕ ਜਿਸ ਤਰ੍ਹਾਂ ਉਹਨਾਂ ਦੀਆਂ ਫ਼ਿਲਮਾਂ ਦਾ ਇੰਤਜ਼ਾਰ ਕਰਦੇ ਹਨ ਉਸੇ ਤਰ੍ਹਾਂ ਉਹਨਾਂ ਦੇ ਇਸ ਗੀਤ ਦਾ ਵੀ ਇੰਤਜ਼ਾਰ ਕਰ ਰਹੇ ਹਨ ।

Related Post