ਕਰਮਜੀਤ ਅਨਮੋਲ ਦੀ ਮੌਤ ਦੀ ਝੂਠੀ ਖ਼ਬਰ ਫੈਲੀ, ਅਦਾਕਾਰ ਨੇ ਇੰਝ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਦਿੱਤਾ ਜਵਾਬ

By  Shaminder May 25th 2020 05:48 PM -- Updated: May 25th 2020 05:51 PM

ਕਰਮਜੀਤ ਅਨਮੋਲ ਦੀ ਕਿਸੇ ਨੇ ਸੋਸ਼ਲ ਮੀਡੀਆ ‘ਤੇ ਮੌਤ ਦੀ ਖ਼ਬਰ ਫੈਲਾ ਦਿੱਤੀ । ਜਿਸ ਤੋਂ ਬਾਅਦ ਕਰਮਜੀਤ ਅਨਮੋਲ ਦੇ ਫੋਨ ‘ਤੇ ਉਨ੍ਹਾਂ ਦੀ ਦੁਆ ਸਲਾਮਤੀ ਦੀ ਖ਼ਬਰ ਲਈ ਫੋਨ ਆਉਣੇ ਸ਼ੁਰੂ ਹੋ ਗਏ । ਜਿਸ ਤੋਂ ਬਾਅਦ ਕਰਮਜੀਤ ਅਨਮੋਲ ਨੇ ਇੱਕ ਵੀਡੀਓ ਸਾਂਝਾ ਕਰਦੇ ਹੋਏ ਸਪੱਸ਼ਟ ਕੀਤਾ ਕਿ ਉਹ ਬਿਲਕੁਲ ਤੰਦਰੁਸਤ ਅਤੇ ਠੀਕ ਠਾਕ ਹਨ ।

https://www.instagram.com/p/CAkw7mWhlzx/

ਇਸ ਵੀਡੀਓ ‘ਚ ਕਰਮਜੀਤ ਅਨਮੋਲ ਨੇ ਆਪਣੇ ਫੈਨਸ ਦਾ ਸ਼ੁਕਰੀਆ ਅਦਾ ਵੀ ਕੀਤਾ ਕਿ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਫੋਨ ਕਰਕੇ ਉਨ੍ਹਾਂ ਦੀ ਹਾਲਚਾਲ ਜਾਣਿਆ ਗਿਆ । ਉਨ੍ਹਾਂ ਨੇ ਕਿਹਾ ਕਿ ਜਿਸ ਕਿਸੇ ਨੇ ਵੀ ਇਸ ਤਰ੍ਹਾਂ ਦੀ ਖ਼ਬਰ ਲਗਾਈ ਸੀ, ਉਸ ਦੀ ਆਈਡੀ ਜਦੋਂ ਚੈਕ ਕੀਤੀ ਗਈ ਤਾਂ ਉਸ ਸ਼ਖਸ ਨੇ ਅੱਧੀ ਤੋਂ ਜ਼ਿਆਦਾ ਇੰਡਸਟਰੀ ਦੀਆਂ ਅਜਿਹੀਆਂ ਫੇਕ ਖ਼ਬਰਾਂ ਲਗਾਈਆਂ ਹੋਈਆਂ ਸਨ ।

https://www.instagram.com/p/CAbu6AJhUJb/

ਕਰਮਜੀਤ ਅਨਮੋਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਪਾਲੀਵੁੱਡ ਦੀ ਹਰ ਦੂਜੀ ਫ਼ਿਲਮ ‘ਚ ਉਹ ਨਜ਼ਰ ਆਉਂਦੇ ਹਨ ।ਕੋਈ ਵੀ ਫ਼ਿਲਮ ਉਨ੍ਹਾਂ ਤੋਂ ਬਗੈਰ ਅਧੂਰੀ ਜਿਹੀ ਜਾਪਦੀ ਹੈ ।ਕਰਮਜੀਤ ਅਨਮੋਲ ਇੱਕ ਬਿਹਤਰੀਨ ਅਦਾਕਾਰ ਹੋਣ ਦੇ ਨਾਲ-ਨਾਲ ਇੱਕ ਵਧੀਆ ਗਾਇਕ ਵੀ ਹਨ । ਉਨ੍ਹਾਂ ਨੇ ਹੁਣ ਤੱਕ ਕਈ ਗੀਤ ਕੱਢੇ ਹਨ ।

Related Post