ਇਸ ਸ਼ਖਸ ਤੋਂ ਕਰਮਜੀਤ ਅਨਮੋਲ ਨੇ ਸਿੱਖੇ ਜ਼ਿੰਦਗੀ 'ਚ ਅੱਗੇ ਵਧਣ ਦੇ ਗੁਰ,30 ਸਾਲ ਬਾਅਦ ਮਿਲਣ 'ਤੇ ਕਹੀ ਇਹ ਗੱਲ

By  Shaminder September 16th 2019 01:57 PM

ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਆਪਣੇ ਟੀਚਰ ਨਾਲ ਨਜ਼ਰ ਆ ਰਹੇ ਨੇ । ਜਿਨ੍ਹਾਂ ਨੂੰ ਉਹ ਕਰੀਬ ਤੀਹ ਸਾਲ ਬਾਅਦ ਮਿਲੇ ਹਨ, ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਕਰੀਬ 30ਸਾਲ ਬਾਅਦ ਮਾਸਟਰ ਗੋਪਾਲ ਜੀ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਹੈ ਅਤੇ ਉਦੋਂ ਉਹ ਪ੍ਰਾਇਮਰੀ ਸਕੂਲ 'ਚ ਪੜ੍ਹਦੇ ਸਨ ।

ਹੋਰ ਵੇਖੋ:ਕਰਮਜੀਤ ਅਨਮੋਲ ਨੂੰ ਹੈ ਹਰ ਕੰਮ ਵਿੱਚ ਉਂਗਲ ਕਰਨ ਦੀ ਆਦਤ, ਵੀਡੀਓ ’ਚ ਖੁਦ ਕੀਤਾ ਖੁਲਾਸਾ

https://www.instagram.com/p/B2dn1qFBeyi/?utm_source=ig_web_copy_link

ਕਰਮਜੀਤ ਅਨਮੋਲ ਨੇ ਕਿਹਾ ਕਿ ਉਨ੍ਹਾਂ ਦੇ ਟੀਚਰ ਇੰਝ ਹੀ ਅਨੰਦ ਮਾਨਣ ਅਤੇ ਰੱਬ ਉਨ੍ਹਾਂ ਦੀ ਉਮਰ ਹੋਰ ਲੰਬੀ ਕਰੇ । ਦੱਸ ਦਈਏ ਕਿ ਕਰਮਜੀਤ ਅਨਮੋਲ ਅਜਿਹੇ ਅਦਾਕਾਰ ਹਨ ਜੋ ਜ਼ਮੀਨ ਨਾਲ ਜੁੜੇ ਹੋਏ ਨੇ । ਬੇਸ਼ੱਕ ਅੱਜ ਉਹ ਸਟਾਰ ਬਣ ਗਏ ਹਨ ਪਰ ਉਹ ਆਪਣੇ ਪੁਰਾਣੇ ਸਾਥੀਆਂ ਨੂੰ ਕਦੇ ਨਹੀਂ ਭੁੱਲਦੇ ਅਤੇ ਜਦੋਂ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਆਪਣੇ ਪੁਰਾਣੇ ਸਾਥੀਆਂ ਨੂੰ ਮਿਲਦੇ ਹਨ ।

https://www.instagram.com/p/B2TU1VgB0Dw/

ਕਰਮਜੀਤ ਇੱਕ ਬਿਹਤਰੀਨ ਇਨਸਾਨ ਹੋਣ ਦੇ ਨਾਲ-ਨਾਲ ਖੁਸ਼ਮਿਜਾਜ਼ ਸ਼ਖਸੀਅਤ ਦੇ ਮਾਲਕ ਹਨ । ਉਨ੍ਹਾਂ ਨੇ ਪਾਲੀਵੁੱਡ ਨੂੰ ਜਿੱਥੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ,ਉੱਥੇ ਹੀ ਕਈ ਹਿੱਟ ਗੀਤ ਵੀ ਗਾਏ ਹਨ । ਹਾਲ 'ਚ ਹੀ ਉਨ੍ਹਾਂ ਦੀ ਫ਼ਿਲਮ 'ਮਿੰਦੋ ਤਸੀਲਦਾਰਨੀ' ਆਈ ਸੀ । ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ । ਹੁਣ ਉਹ ਆਪਣੇ ਅਗਲੇ ਪ੍ਰਾਜੈਕਟਸ 'ਚ ਰੁੱਝੇ ਹੋਏ ਹਨ ਅਤੇ ਦਰਸ਼ਕਾਂ ਲਈ ਕੁਝ ਨਵਾਂ ਲੈ ਕੇ ਜਲਦ ਹੀ ਆਉਣਗੇ ।

Related Post