ਕਰਮਜੀਤ ਅਨਮੋਲ ਨੂੰ ਹੈ ਹਰ ਕੰਮ ਵਿੱਚ ਉਂਗਲ ਕਰਨ ਦੀ ਆਦਤ, ਵੀਡੀਓ ’ਚ ਖੁਦ ਕੀਤਾ ਖੁਲਾਸਾ

By  Rupinder Kaler September 14th 2019 11:44 AM

27 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ਦੂਰਬੀਨ ਵਿੱਚ ਕਰਮਜੀਤ ਅਨਮੋਲ ਦਾ ਅਹਿਮ ਕਿਰਦਾਰ ਨਿਭਾਅ ਰਹੇ ਹਨ । ਇਸ ਫ਼ਿਲਮ ਵਿੱਚ ਉਹਨਾਂ ਦਾ ਕਿਸ ਤਰਾਂ ਦਾ ਕਿਰਦਾਰ ਹੈ ਇਸ ਦੀ ਵੀਡੀਓ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਸ਼ੇਅਰ ਕੀਤਾ ਹੈ । ਕਰਮਜੀਤ ਅਨਮੋਲ ਇਸ ਫ਼ਿਲਮ ਵਿੱਚ ਉਂਗਲ ਦਾ ਕਿਰਦਾਰ ਨਿਭਾਅ ਰਹੇ ਹਨ ।

https://www.instagram.com/p/B2BSxr-hsuz/

ਕਰਮਜੀਤ ਦੇ ਇਸ ਕਿਰਦਾਰ ਨੂੰ ਇਹ ਨਾਂਅ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਇਸ ਕਿਰਦਾਰ ਨੂੰ ਹਰ ਗੱਲ ਤੇ ਉਂਗਲ ਕਰਨ ਦੀ ਆਦਤ ਹੈ । ਕਰਮਜੀਤ ਅਨਮੋਲ ਦਾ ਇਹ ਕਿਰਦਾਰ ਫ਼ਿਲਮ ਨੂੰ ਹੋਰ ਵੀ ਰੋਚਕ ਬਣਾ ਦਿੰਦਾ ਹੈ । ਕਰਮਜੀਤ ਅਨਮੋਲ ਆਪਣੇ ਇਸ ਕਿਰਦਾਰ ਨਾਲ ਕਿਸ-ਕਿਸ ਵੱਲ ਉਂਗਲ ਕਰਦੇ ਹਨ ਇਹ ਤਾਂ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ।

https://www.instagram.com/p/B2Wwzu-BUh6/

ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਨਿੰਜਾ ਅਤੇ ਵਾਮੀਕਾ ਗੱਬੀ ਮੁੱਖ ਭੂਮਿਕਾ ਨਿਭਾ ਰਹੇ ਹਨ। ਇਸ ਤੋਂ ਇਲਾਵਾ ਫ਼ਿਲਮ ‘ਚ ਜੱਸ ਬਾਜਵਾ ਅਤੇ ਜੈਸਮੀਨ ਬਾਜਵਾ ਵੀ ਅਹਿਮ ਰੋਲ ਨਿਭਾ ਰਹੇ ਹਨ। ਇਸ ਫ਼ਿਲਮ ‘ਚ ਰੁਪਿੰਦਰ ਰੂਪੀ, ਹੌਬੀ ਧਾਲੀਵਾਲ, ਯੋਗਰਾਜ ਸਿੰਘ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਹਾਰਬੀ ਸੰਘਾ ਅਤੇ ਜੈਸਮੀਨ ਬਾਜਵਾ ਵਰਗੇ ਕਈ ਕਲਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ।

https://www.instagram.com/p/Bzu3TsiBEZM/

ਇਸ਼ਾਨ ਚੋਪੜਾ ਨੇ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ ਅਤੇ ਸੁਖਰਾਜ ਰੰਧਾਵਾ, ਜੁਗਰਾਜ ਬੱਲ, ਯਾਦਵਿੰਦਰ ਵਿਰਕ ਪ੍ਰੋਡਿਊਸਰ ਹਨ। ਫ਼ਿਲਮ ‘ਦੂਰਬੀਨ’ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਪੂਰੀ ਦੁਨੀਆਂ ‘ਚ ਰਿਲੀਜ਼ ਕੀਤਾ ਜਾ ਰਹੀ ਹੈ।

Related Post