ਕਰਮਜੀਤ ਅਨਮੋਲ ਨੇ ਕਿਸਾਨਾਂ ਦੇ ਸਮਰਥਨ ‘ਚ ਕੱਢਿਆ ਗੀਤ

By  Shaminder February 23rd 2021 02:43 PM

ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਪਿਛਲੇ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਹੈ । ਪਰ ਸਰਕਾਰ ਹਾਲੇ ਤੱਕ ਕਿਸਾਨਾਂ ਦੇ ਮਸਲੇ ਦਾ ਹੱਲ ਕੱਢਣ ‘ਚ ਨਾਕਾਮ ਸਾਬਿਤ ਹੋਈ ਹੈ । ਇਸ ਅੰਦੋਲਨ ਨੂੰ ਪੰਜਾਬੀ ਇੰਡਸਟਰੀ ਪੂਰਾ ਸਮਰਥਨ ਦੇ ਰਹੀ ਹੈ ।

binnu

ਹੋਰ ਪੜ੍ਹੋ : ਅਦਾਕਾਰਾ ਕਰੀਨਾ ਕਪੂਰ ਹਸਪਤਾਲ ‘ਚ ਹੋਈ ਡਿਸਚਾਰਜ, ਵੀਡੀਓ ਵਾਇਰਲ

karamjit anmol

ਕਲਾਕਾਰ ਜਿੱਥੇ ਇਸ ਵਿਰੋਧ ਪ੍ਰਦਰਸ਼ਨ ‘ਚ ਸ਼ਾਮਿਲ ਹੋ ਕੇ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ, ਉੱਥੇ ਹੀ ਕਈ ਕਲਾਕਾਰ ਕਿਸਾਨਾਂ ਦੇ ਹੱਕ ‘ਚ ਗੀਤ ਗਾ ਕੇ ਸਪੋਟ ਕਰ ਰਹੇ ਹਨ । ਗਾਇਕ ਕਰਮਜੀਤ ਅਨਮੋਲ ਵੀ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰ ਰਹੇ ਹਨ ।ਉਨ੍ਹਾਂ ਨੇ ਹੁਣ ‘ਖੇਤਾਂ ਦੇ ਪੁੱਤ’ ਟਾਈਟਲ ਹੇਠ ਗੀਤ ਕੱਢਿਆ ਹੈ । ਇਸ ਗੀਤ ਦੇ ਬੋਲ ਜੱਗੀ ਜਗਸੀਰ ਨੇ ਲਿਖੇ ਹਨ, ਜਦੋਂਕਿ ਮਿਊਜ਼ਿਕ ਦਿੱਤਾ ਹੈ ਆਰ ਡੀ ਬੀਟ ਨੇ ।

Rakesh

ਰੀਝ ਪ੍ਰੋਡਕਸ਼ਨ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਈ ਨਾਮੀ ਗਾਇਕਾਂ ਨੇ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰਦੇ ਹੋਏ ਗੀਤ ਕੱਢੇ ਹਨ ।

Related Post