ਕਰਮਜੀਤ ਅਨਮੋਲ ਨੇ ਸਾਂਝੀ ਕੀਤੀ ਆਪਣੀ ਪਹਿਲੀ ਪੱਕੀ ਵਾਲੇ ਯਾਰ ਦੀ ਤਸਵੀਰ, ਦੱਸਿਆ ਕਿਵੇਂ ਹੋਈ ਦੋਨਾਂ ਦੀ ਦੋਸਤੀ

By  Shaminder July 8th 2020 06:15 PM

ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ‘ਚ ਉਨ੍ਹਾਂ ਨੇ ਆਪਣੀ ਪਹਿਲੀ ਕੱਚੀ ਜਮਾਤ ਵਾਲੇ ਦੋਸਤ ਦੀ ਤਸਵੀਰ ਸਾਂਝੀ ਕੀਤੀ ਹੈ ।ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਬਹੁਤ ਹੀ ਖੂਬਸੂਰਤ ਸੁਨੇਹਾ ਲਿਖਿਆ ਹੈ । ਉਨ੍ਹਾਂ ਆਪਣੇ ਇੰਸਟਾਗ੍ਰਾਮ ‘ਤੇ ਇਸ ਦੋਸਤ ਨਾਲ ਸਾਂਝ ਬਾਰੇ ਲਿਖਿਆ ਹੈ ਕਿ ਕਿਸ ਤਰ੍ਹਾਂ ਪਹਿਲੇ ਦਿਨ ਉਨ੍ਹਾਂ ਦੇ ਦੋਸਤ ਦੀ ਨਾਨੀ ਉਸ ਨੂੰ ਸਕੂਲ ‘ਚ ਦਾਖਲ ਕਰਵਾਉਣ ਆਏ ਸਨ । ਜਿਸ ਤੋਂ ਬਾਅਦ ਦੋਨਾਂ ਦੀ ਦੋਸਤੀ ਹੋ ਗਈ ਸੀ ਅਤੇ ਅੱਜ ਤੱਕ ਇਹ ਦੋਸਤੀ ਜਾਰੀ ਹੈ ।

https://www.instagram.com/p/CCXljBljZh6/

ਉਨ੍ਹਾਂ ਨੇ ਬਹੁਤ ਹੀ ਖੂਬਸੂਰਤ ਸੁਨੇਹਾ ਲਿਖਿਆ ਹੈ "ਇਹ ਐ ਜੀ ਮਨਜੀਤ ਸਿੰਘ ਮੇਰੀ ਜ਼ਿੰਦਗੀ ਦਾ ਸਭ ਤੋਂ ਪਹਿਲਾ ਮਿੱਤਰ ਮੇਰੇ ਪਿੰਡ ਇਹਦੇ ਨਾਨਕੇ ਐ । ਉੰਝ ਇਹਦਾ ਪਿੰਡ ਆਂਡਿਆਂ ਵਾਲ਼ੀ ਹੈ। ਇਹ ਪੜ੍ਹਨ ਵਿੱਚ ਸਭ ਤੋਂ ਹੁਸ਼ਿਆਰ ਖੋ ਖੋ , ਜਿਮਨਾਸਟਿਕ ,ਕਬੱਡੀ ਦਾ ਕਪਤਾਨ ਹੁੰਦਾ ਸੀ ।ਕੱਲ੍ਹ ਜਦੋਂ ਮੈਂ ਆਪਣੀ ਮਾਤਾ ਜੀ ਦੀ ਬਰਸੀ ਮੌਕੇ ਪਿੰਡ ਗੁਰੂਦੁਆਰਾ ਸਾਹਿਬ ਵਿਖੇ ਮਿਲਿਆ ਤਾਂ ਸਾਰਾ ਕੁਸ਼ ਯਾਦ ਆਗਿਆ ।

https://www.instagram.com/p/CCFQI-QD0DH/

ਜਦੋਂ ਮੈਂ ਪਹਿਲੀ ਜਮਾਤ ਵਿੱਚ ਪੜ੍ਹਦਾ ਸੀ ਇਹਦੇ ਨਾਨੀ ਜੀ ਇਹਨੂੰ ਦਾਖਿਲ ਕਰਾਉਣ ਆਏ ਉਸ ਦਿਨ ਇਹ ਮੇਰੇ ਨਾਲ਼ ਹੀ ਬੈਠਾ ਸੀ ਤੇ ਞਾਹਿਗੁਰੂ ਦੀ ਕਿਰਪਾ ਨਾਲ਼ ਅੱਜ ਤੱਕ ਸਾਡੀ ਯਾਰੀ ਕਾਇਮ ਹੈ । ਪਰਮਾਤਮਾ ਮੇਰੇ ਵੀਰ ਨੂੰ ਹਰ ਖ਼ੁਸ਼ੀ ਬਖ਼ਸ਼ਣ ।ਜ਼ਿੰਦਾਬਾਦ ਯਾਰੀਆਂ" ਦੱਸ ਦਈਏ ਕਿ ਕਰਮਜੀਤ ਅਨਮੋਲ ਜ਼ਮੀਨ ਨਾਲ ਜੁੜੇ ਹੋਏ ਕਲਾਕਾਰ ਨੇ । ਅੱਜ ਉਨ੍ਹਾਂ ਦਾ ਨਾਮ ਪੰਜਾਬੀ ਇੰਡਸਟਰੀ ਦੇ ਨਾਮੀ ਕਲਾਕਾਰਾਂ ‘ਚ ਆਉਂਦਾ ਹੈ । ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਕਾਮਯਾਬੀ ਨੂੰ ਕਦੇ ਵੀ ਖੁਦ ‘ਤੇ ਹਾਵੀ ਨਹੀਂ ਹੋਣ ਦਿੱਤਾ ਆਪਣੇ ਪੁਰਾਣੇ ਦੋਸਤਾਂ ਅਤੇ ਸਾਥੀਆਂ ਨਾਲ ਅੱਜ ਵੀ ਉਨ੍ਹਾਂ ਦਾ ਉਸੇ ਤਰ੍ਹਾਂ ਮੇਲ ਮਿਲਾਪ ਹੈ । ਜਿਵੇਂ ਦਾ ਇੰਡਸਟਰੀ ‘ਚ ਆਉਣ ਤੋਂ ਪਹਿਲਾਂ ਸੀ ।

Related Post