ਕਰਮਜੀਤ ਅਨਮੋਲ ਨੇ ਵੀਡੀਓ ਸਾਂਝੀ ਕਰਕੇ ਮਿਲਾਇਆ ਇੱਕ ਖ਼ਾਸ ਸਖਸ਼ ਨਾਲ  

By  Rupinder Kaler August 10th 2019 09:08 AM -- Updated: August 10th 2019 12:10 PM

ਕਹਿੰਦੇ ਹਨ ਕਿ ਚੰਗਾ ਸੁਣਨ ਵਾਲੇ ਹੀ ਚੰਗਾ ਗਾ ਸਕਦੇ ਹਨ, ਇਸ ਦਾ ਸਬੂਤ ਕਰਮਜੀਤ ਅਨਮੋਲ ਤੋਂ ਮਿਲ ਜਾਂਦਾ ਹੈ । ਕਰਮਜੀਤ ਅਨਮੋਲ ਜਿਸ ਤਰ੍ਹਾਂ ਦੇ ਗਾਣੇ ਬਚਪਨ ਵਿੱਚ ਸੁਣਦੇ ਸਨ, ਉਸੇ ਤਰ੍ਹਾਂ ਦੇ ਵਧੀਆਂ ਗਾਣੇ ਉਹ ਗਾਉਂਦੇ ਹਨ । ਕਰਮਜੀਤ ਅਨਮੋਲ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇੰਸਟਾਗ੍ਰਾਮ ਤੇ ਸਾਂਝੀ ਕੀਤੀ ਗਈ ਇਸ ਵੀਡੀਓ ਵਿੱਚ ਉਹ ਚਮਕੌਰ ਸਿੰਘ ਸਰੰਗੀ ਮਾਸਟਰ ਕਵੀਸ਼ਰ ਨਾਲ ਮਿਲਾਉਂਦੇ ਹਨ ।

https://www.instagram.com/p/Bzu3TsiBEZM/

ਕਰਮਜੀਤ ਅਨਮੋਲ ਇਸ ਵੀਡੀਓ ਵਿੱਚ ਕਹਿ ਰਹੇ ਹਨ ਕਿ 'ਉਹ ਬਚਪਨ ਵਿੱਚ ਚਮਕੌਰ ਸਿੰਘ ਦੀ ਕਵੀਸ਼ਰੀ ਹੀ ਸੁਣਦੇ ਤੇ ਗਾਉਂਦੇ ਹੁੰਦੇ ਸਨ, ਤੇ ਅੱਜ ਉਹ ਚਮਕੌਰ ਸਿੰਘ ਸਰੰਗੀ ਮਾਸਟਰ ਨੂੰ ਮਿਲਕੇ ਬਹੁਤ ਖੁਸ਼ ਹੋਏ ਹਨ' । ਇਸ ਵੀਡੀਓ  ਵਿੱਚ ਉਹ ਕੁਝ ਹੋਰ ਲੋਕਾਂ ਨਾਲ ਵੀ ਮਿਲਾਉਂਦੇ ਹਨ ।

https://www.instagram.com/p/B09UyUtheif/

ਕਵੀਸ਼ਰੀ ਪੰਜਾਬੀ ਗਾਇਕੀ ਦਾ ਇੱਕ ਰੂਪ ਹੈ । ਇਹ ਸਦੀਆਂ ਤੋਂ ਚੱਲਿਆ ਆ ਰਿਹਾ ਹੈ । ਗਾਇਕੀ ਦੇ ਇਸ ਰੂਪ ਨਾਲ ਲੋਕ ਗਥਾਵਾਂ ਦਾ ਪ੍ਰਸਾਰ ਹੁੰਦਾ ਆਇਆ ਹੈ । ਕਵੀਸ਼ਰੀ ਪੰਜਾਬੀ ਸੱਭਿਆਚਾਰ ਦਾ ਅਨਿਖੜਵਾ ਅੰਗ ਹੈ ।

 

Related Post