ਕਰਮਜੀਤ ਅਨਮੋਲ ਨੂੰ ਡੂੰਘਾ ਸਦਮਾ ,ਅਦਾਕਾਰ ਦੇ ਸਹੁਰੇ ਦਾ ਹੋਇਆ ਦਿਹਾਂਤ

By  Shaminder October 24th 2019 11:51 AM

ਪਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਨੂੰ ਡੂੰਘਾ ਸਦਮਾ ਪਹੁੰਚਿਆ ਹੈ । ਉਨ੍ਹਾਂ ਦੇ ਸਹੁਰੇ ਦਾ ਦਿਹਾਂਤ ਹੋ ਗਿਆ ਹੈ ,ਜਿਨ੍ਹਾਂ ਦੀ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕਰਦਿਆਂ ਹੋਇਆਂ ਲਿਖਿਆ ਕਿ "ਮੇਰੇ ਬਹੁਤ ਹੀ ਸਤਿਕਾਰਯੋਗ ਸਹੁਰਾ ਸਾਹਿਬ ਸਰਦਾਰ ਕਸ਼ਮੀਰ ਸਿੰਘ ਪਨੂੰ ਸਾਹਿਬ (ਡਿਪਟੀ ਸੈਕਟਰੀ ਹੋਮ ਰਿਟਾਇਰਡ,ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ) ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ।

ਹੋਰ ਵੇਖੋ:ਇੱਕ ਹੱਥ ਨਾ ਹੋਣ ਦੇ ਬਾਵਜੂਦ ਪੰਜਾਬੀ ਇੰਡਸਟਰੀ ‘ਚ ਸਿਤਾਰਿਆਂ ਦੇ ਸਿਰ ‘ਤੇ ਦਸਤਾਰ ਸਜਾਉਂਦਾ ਹੈ ਇਹ ਸ਼ਖਸ, ਕਰਮਜੀਤ ਅਨਮੋਲ ਨੇ ਸਾਂਝਾ ਕੀਤਾ ਵੀਡੀਓ

https://www.instagram.com/p/B39rWzZBX00/

ਉਨ੍ਹਾਂ ਦਾ ਅੰਤਮ ਸਸਕਾਰ 24 ਅਕਤੂਬਰ ਇੱਕ ਵਜੇ ਮੋਹਾਲੀ ਦੇ ਫੇਸ -7 ਸਥਿਤ ਇੰਡਸਟ੍ਰੀਅਲ ਏਰੀਆ ਦੇ ਬਲੌਂਗੀ ਰੋਡ ਮੋਹਾਲੀ ਵਿਖੇ ਸ਼ਮਸ਼ਾਨ ਘਾਟ 'ਚ ਕੀਤਾ ਜਾਵੇਗਾ ਆਪ ਸਭ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ ।

https://www.instagram.com/p/B33sH1-BL01/

ਕਰਮਜੀਤ ਅਨਮੋਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਨੇ ਅਤੇ ਉਹ ਅਕਸਰ ਆਪਣੀ ਨਿੱਜੀ ਜ਼ਿੰਦਗੀ ਅਤੇ ਪ੍ਰੋਫੈਸ਼ਨ ਬਾਰੇ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਨੇ ।ਹੁਣ ਉਨ੍ਹਾਂ ਨੇ ਇਸ ਦੁੱਖ ਦੀ ਘੜੀ 'ਚ ਇਹ ਸੁਨੇਹਾ ਸਾਂਝਾ ਕਰਕੇ ਸਭ ਨੂੰ ਪਹੁੰਚਣ ਦੀ ਅਪੀਲ ਕੀਤੀ ਹੈ ।

Related Post