ਬਾਹਰਲਿਆਂ ਦੀ ਸੇਵਾ ਤੋਂ ਪ੍ਰਭਾਵਿਤ ਹੋਏ ਕਰਮਜੀਤ ਅਨਮੋਲ, ਵੀਡੀਓ ਕੀਤਾ ਸਾਂਝਾ

By  Aaseen Khan August 14th 2019 11:47 AM

ਗਾਇਕ ਤੇ ਅਦਾਕਾਰ ਕਰਮਜੀਤ ਅਨਮੋਲ ਅੱਜ ਕੱਲ੍ਹ ਵਿਦੇਸ਼ ਦੇ ਟੂਰ 'ਤੇ ਹਨ। ਉਹਨਾਂ ਵੱਲੋਂ ਇੱਕ ਵੀਡੀਓ ਸਾਂਝਾ ਕੀਤਾ ਗਿਆ ਹੈ ਜਿਸ 'ਚ ਕੁਝ ਐੱਨ.ਆਰ.ਆਈ. ਪੰਜਾਬੀ ਬੇਘਰ ਅਤੇ ਬੇ ਸਹਾਰਾ ਲੋਕਾਂ ਨੂੰ ਖਾਣਾ ਖਵਾਉਂਦੇ ਹੋਏ ਨਜ਼ਰ ਆ ਰਹੇ ਹਨ। ਕਰਮਜੀਤ ਅਨਮੋਲ ਉਹਨਾਂ ਦੀ ਇਸ ਸੇਵਾ ਅਤੇ ਲੋਕਾਂ ਵੱਲੋਂ ਜਿਹੜਾ ਵਰਤਾਓ ਕੀਤਾ ਜਾ ਰਿਹਾ ਇਸ ਤੋਂ ਕਾਫੀ ਪ੍ਰਭਾਵਿਤ ਨਜ਼ਰ ਆ ਰਹੇ ਹਨ। ਉਹ ਇਸ ਲਈ ਕਿਉਂਕਿ ਜਿਹੜੇ ਵੀ ਲੋਕ ਖਾਣ ਲਈ ਸਮਾਨ ਲੈ ਕੇ ਜਾ ਰਹੇ ਹਨ ਉਹ ਪੂਰੀ ਤਰ੍ਹਾਂ ਸ਼ਾਂਤਮਈ ਢੰਗ ਅਤੇ ਆਪਣੀ ਵਾਰੀ 'ਤੇ ਹੌਲੀ ਹੌਲੀ ਅੱਗੇ ਆ ਰਹੇ ਹਨ ਅਤੇ ਕੋਈ ਖਿਲਾਰਾ ਨਜ਼ਰ ਨਹੀਂ ਆ ਰਿਹਾ ਹੈ।

 

View this post on Instagram

 

A post shared by Karamjit Anmol (@karamjitanmol) on Aug 11, 2019 at 11:24pm PDT

ਜਿੰਨ੍ਹਾਂ ਵੱਲੋਂ ਇਹ ਸੇਵਾ ਕੀਤੀ ਜਾ ਰਹੀ ਹੈ ਕਰਮਜੀਤ ਅਨਮੋਲ ਦਾ ਕਹਿਣਾ ਹੈ ਕਿ ਇਹ ਹਰ ਮਹੀਨੇ ਇਸੇ ਤਰ੍ਹਾਂ ਏਥੇ ਬੇਘਰ ਲੋਕਾਂ ਦਾ ਢਿੱਡ ਭਰਨ ਆਉਂਦੇ ਹਨ। ਮਜ਼ਲੂਮਾਂ ਦੀ ਸੇਵਾ ਤੇ ਭੁੱਖਿਆਂ ਦਾ ਢਿੱਡ ਭਰਨਾ ਤਾਂ ਪੰਜਾਬੀਆਂ ਨੂੰ ਵਿਰਾਸਤ 'ਚ ਮਿਲਿਆ ਹੈ। ਦੁਨੀਆਂ ਦੇ ਜਿਸ ਵੀ ਕੋਨੇ 'ਚ ਕੋਈ ਮੁਸੀਬਤ 'ਚ ਹੋਵੇ ਉੱਥੇ ਹੋਰ ਕੋਈ ਪਹੁੰਚੇ ਨਾ ਪਹੁੰਚੇ ਪੰਜਾਬੀ ਜ਼ਰੂਰ ਪਹੁੰਚਦੇ ਹਨ।

ਹੋਰ ਵੇਖੋ : ਨਵਰਾਜ ਹੰਸ ਨੇ ਵਾਇਰਲ ਵੀਡੀਓ ਸਾਂਝੀ ਕਰ ਦਿੱਤੀ ਸੁਰੀਲੇ ਗਾਇਕਾਂ ਨੂੰ ਸਲਾਹ ਤਾਂ ਰੇਸ਼ਮ ਅਨਮੋਲ ਨੇ ਕਿਹਾ ਬਹੁਤ ਹਿੰਮਤ ਚਾਹੀਦੀ ਹੈ, ਦੇਖੋ ਵੀਡੀਓ

ਕਰਮਜੀਤ ਅਨਮੋਲ ਦਾ ਇਹ ਵੀਡੀਓ ਵੀ ਇਸੇ ਤਰ੍ਹਾਂ ਦੀ ਉਦਾਹਰਣ ਪੇਸ਼ ਕਰ ਰਿਹਾ ਹੈ। ਆਪਣੀ ਕਲਾਕਾਰੀ ਦੇ ਨਾਲ ਨਾਲ ਕਰਮਜੀਤ ਅਨਮੋਲ ਆਪਣੇ ਅਜਿਹੇ ਸਮਾਜਿਕ ਕੰਮਾਂ ਲਈ ਵੀ ਦਰਸ਼ਕਾਂ ਦੇ ਦਿਲਾਂ 'ਚ ਵਿਸ਼ੇਸ਼ ਜਗ੍ਹਾ ਬਣਾ ਚੁੱਕੇ ਹਨ।

Related Post