ਕਰਮਜੀਤ ਅਨਮੋਲ ਦੀ ਨਵੀਂ ਫ਼ਿਲਮ ‘ਮਾਂ ਦਾ ਸੋਹਣਾ’ ਦੀ ਸ਼ੂਟਿੰਗ ਸ਼ੁਰੂ, ਅਦਾਕਾਰ ਨੇ ਸੈੱਟ ਤੋਂ ਵੀਡੀਓ ਕੀਤਾ ਸਾਂਝਾ

By  Shaminder January 4th 2022 05:38 PM

ਕਰਮਜੀਤ ਅਨਮੋਲ (Karamjit Anmol) ਜਲਦ ਹੀ ਨਵੀਂ ਫ਼ਿਲਮ ‘ਚ ਨਜ਼ਰ ਆਉਣ ਵਾਲੇ ਹਨ । ਆਪਣੀ ਨਵੀਂ ਫ਼ਿਲਮ ਦੇ ਸੈੱਟ ਤੋਂ ਅਦਾਕਾਰ ਨੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਫ਼ਿਲਮ ਦਾ ਨਾਮ ਹੈ ‘ਮਾਂ ਦਾ ਸੋਹਣਾ’ (Ma Da Sohna)  ਇਸ ਫ਼ਿਲਮ ‘ਚ ਕਰਮਜੀਤ ਅਨਮੋਲ ਦੇ ਨਾਲ ਸਰਦਾਰ ਸੋਹੀ, ਅਨੀਤਾ ਸ਼ਬਦੀਸ਼ ਅਤੇ ਸ੍ਰਿਸ਼ਟੀ ਮਾਨ ਨਜ਼ਰ ਆਉਣਗੇ । ਇਸ ਫ਼ਿਲਮ ਦੇ ਪ੍ਰੋਡਿਊਸਰ ਹਨ ਨਰੇਸ਼ ਸਿੰਗਲਾ । ਇਸ ਫ਼ਿਲਮ ਦੇ ਨਾਮ ਤੋਂ ਹੀ ਸਪੱਸ਼ਟ ਹੈ ਕਿ ਇਹ ਫ਼ਿਲਮ ਕਰਮਜੀਤ ਅਨਮੋਲ ਦੇ ਆਲੇ ਦੁਆਲੇ ਘੁੰਮਦੀ ਹੈ ।

Karamjit Anmol,, image From instagram

ਹੋਰ ਪੜ੍ਹੋ : ਪਿਤਾ ਰਾਜ ਬਰਾੜ ਦੇ ਅਧੂਰੇ ਪ੍ਰਾਜੈਕਟਸ ਨੂੰ ਪੂਰਾ ਕਰ ਰਹੀ ਧੀ ਸਵੀਤਾਜ ਬਰਾੜ, ਨਵੇਂ ਗੀਤ ‘ਚ ਰਾਜ ਬਰਾੜ ਦੀ ਪਤਨੀ ਆਏਗੀ ਨਜ਼ਰ

ਜਿਸ ‘ਚ ਅਦਾਕਾਰ ਆਪਣੇ ਨਵੇਂ ਕਿਰਦਾਰ ‘ਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਫ਼ਿਲਮ ‘ਚ ਹੋਰ ਵੀ ਕਈ ਅਦਾਕਾਰ ਨਜ਼ਰ ਆਉਣਗੇ । ਫ਼ਿਲਮ ਨੂੰ ਲੈ ਕੇ ਸਟਾਰ ਕਾਸਟ ਵੀ ਕਾਫੀ ਉਤਸ਼ਾਹਿਤ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕਰਮਜੀਤ ਅਨਮੋਲ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ।

Anita Shabdish image From instagram

ਕਰਮਜੀਤ ਅਨਮੋਲ ਅਜਿਹੇ ਅਦਾਕਾਰ ਹਨ । ਜਿਨ੍ਹਾਂ ਨੇ ਆਪਣੀ ਅਦਾਕਾਰੀ ਦੇ ਨਾਲ ਵੱਖਰੀ ਪਛਾਣ ਬਣਾਈ ਹੈ । ਉਹ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਫ਼ਿਲਮਾਂ ‘ਚ ਨਜ਼ਰ ਆ ਰਹੇ ਹਨ ।ਪਰ ਅਦਾਕਾਰੀ ਦੇ ਖੇਤਰ ‘ਚ ਇਹ ਮੁਕਾਮ ਉਨ੍ਹਾਂ ਨੂੰ ਬਹੁਤ ਆਸਾਨੀ ਨਾਲ ਨਹੀਂ ਮਿਲਿਆ । ਇਸ ਪਿੱਛੇ ਛਿਪੀ ਹੈ ਉਨ੍ਹਾਂ ਦੀ ਸਾਲਾਂ ਦੀ ਅਣਥੱਕ ਮਿਹਨਤ ।ਕਰਮਜੀਤ ਅਨਮੋਲ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਕਾਮਿਕ ਹੋਣ, ਸੰਜੀਦਾ ਹੋਣ ਜਾਂ ਫਿਰ ਨੈਗੇਟਿਵ ਕਿਰਦਾਰ ਹੋਣ । ਕਰਮਜੀਤ ਅਨਮੋਲ ਤੋਂ ਬਗੈਰ ਕੋਈ ਵੀ ਫ਼ਿਲਮ ਅਧੂਰੀ ਲੱਗਦੀ ਹੈ ।

 

View this post on Instagram

 

A post shared by Karamjit Anmol (ਕਰਮਜੀਤ ਅਨਮੋਲ) (@karamjitanmol)

Related Post