ਮਸ਼ਹੂਰ ਪੰਜਾਬੀ ਗਾਇਕ ਕਰਮਜੀਤ ਸਿੰਘ ਧੂਰੀ ਦੀ ਇਕ ਸੜਕ ਦੁਰਘਟਨਾ 'ਚ ਮੌਤ

By  Gourav Kochhar March 19th 2018 07:55 AM

ਸੰਗਰੂਰ ਜ਼ਿਲੇ ਦੇ ਪਿੰਡ ਬਾਗੜੀਆਂ ਦੇ ਨੇੜੇ ਐਤਵਾਰ ਨੂੰ ਇਕ ਸੜਕ ਦੁਰਘਟਨਾ ਵਿਚ 80 ਸਾਲਾਂ ਦੇ ਪੰਜਾਬੀ ਗਾਇਕ ਅਤੇ ਕਵੀ ਕਰਮਜੀਤ ਸਿੰਘ ਧੂਰੀ ਦੀ ਮੌਤ ਹੋ ਗਈ | ਉਹ ਸੰਗਰੂਰ ਦੇ ਸ਼ਹਿਰ ਧੂਰੀ ਦੇ ਵਾਸੀ ਸਨ | ਇਹ ਘਟਨਾ ਪਿੰਡ ਬਾਗੜੀਆਂ ਦੇ ਨੇੜੇ ਹੋਈ ਜਦੋਂ ਉਹ ਐਕਟਿਵਾ ਸਕੂਟਰ 'ਤੇ ਸਵਾਰ ਸੀ. ਖਬਰ ਅਨੁਸਾਰ ਦੋਪਹੀਆ ਵਾਹਨ ਦੇ ਫਿਸਲਣ ਤੋਂ ਬਾਅਦ ਉਨ੍ਹਾਂ ਨੂੰ ਸਿਰ ਤੇ ਸੱਟ ਲੱਗ ਗਈ | ਉਨ੍ਹਾਂ ਨੂੰ ਪਟਿਆਲੇ ਦੇ ਇਕ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਪਰ ਓਹਨਾ ਨੂੰ ਬਚਾ ਨਹੀਂ ਸਕੇ |

ਕਰਮਜੀਤ ਨੇ 'ਰੱਬ ਨਾਲ ਠੱਗੀਆਂ', 'ਨਾਨਕ ਦੁਖੀਆ ਸਭ ਸੰਸਾਰ', 'ਮਿੱਤਰਾਂ ਦੀ ਲੂਣ ਦੀ ਡਲੀ' ਆਦਿ ਹੋਰ ਬਹੁਤ ਸਾਰੇ ਗਾਣੇ ਪੰਜਾਬੀ ਇੰਡਸਟਰੀ ਨੂੰ ਭੇਂਟ ਕੀਤੇ | ਨਾਲ ਹੀ ਉਨ੍ਹਾਂਨੇ ਨਰਿੰਦਰ ਬੀਬਾ, ਸਵਰਨ ਲਤਾ, ਕੁਮਾਰੀ ਲਾਜ, ਮੋਹਿਨੀ ਨਰੁਲਾ ਸਮੇਤ ਕਈ ਪ੍ਰਸਿੱਧ ਗਾਇਕਾਂ ਦੇ ਨਾਲ ਸੁੰਦਰ ਗਾਣੇ ਗਾਏ. ਉਨ੍ਹਾਂ ਦੀ ਆਵਾਜ਼ ਵਿੱਚ ਅਜਿਹਾ ਜਾਦੂ ਸੀ ਜੋ ਕਦੇ ਵੀ ਬਦਲਿਆ ਨਹੀਂ ਜਾ ਸਕਦਾ |

Related Post