ਗਾਇਕ ਕਰਣ ਔਜਲਾ ਚੱਲਦੇ ਸ਼ੋਅ ਦੌਰਾਨ ਆਪਣੇ ਮਾਪਿਆਂ ਨੂੰ ਯਾਦ ਕਰ ਹੋਏ ਇਮੋਸ਼ਨਲ, ਵੀਡੀਓ ਹੋ ਰਿਹਾ ਵਾਇਰਲ

By  Shaminder July 15th 2020 11:28 AM

ਗਾਇਕ ਕਰਣ ਔਜਲਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ । ਇਸ ਵਾਇਰਲ ਵੀਡੀਓ ‘ਚ ਕਰਣ ਔਜਲਾ ਲਾਈਵ ਸ਼ੋਅ ਦੌਰਾਨ ਐਂਕਰ ਨਾਲ ਗੱਲਬਾਤ ਕਰ ਰਹੇ ਨੇ । ਪਰ ਇਸ ਗੱਲਬਾਤ ਦੇ ਦੌਰਾਨ ਉਹ ਆਪਣੇ ਮਾਪਿਆਂ ਦੀ ਗੱਲ ਕਰਦੇ ਹੋਏ ਇਮੋਸ਼ਨਲ ਹੋ ਗਏ ਅਤੇ ਗੱਲ ਕਰਦਿਆਂ ਕਰਦਿਆਂ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਰਣ ਦੇ ਨਾਲ ਨਾਲ ਇਸ ਸ਼ੋਅ ਨੂੰ ਹੋਸਟ ਕਰ ਰਹੀ ਐਂਕਰ ਵੀ ਇਮੋਸ਼ਨਲ ਹੋ ਗਈ ।

https://www.instagram.com/p/CCoWejTHyMX/?utm_source=ig_web_copy_link

ਕਰਣ ਔਜਲਾ ਆਪਣੇ ਮਾਪਿਆਂ ਦੀ ਤਸਵੀਰ ਅਕਸਰ ਸਾਂਝੀ ਕਰਦੇ ਰਹਿੰਦੇ ਨੇ । ਬਹੁਤ ਛੋਟੇ ਸਨ ਜਦੋਂ ਉਨ੍ਹਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਸੀ । ਜਿਸ ਤੋਂ ਬਾਅਦ ਉਨ੍ਹਾਂ ਦੀ ਦੇਖਭਾਲ ਉਨ੍ਹਾਂ ਦੇ ਚਾਚੇ ਨੇ ਹੀ ਕੀਤੀ ਸੀ ।

https://www.instagram.com/p/B50TsVvnaFa/

ਪਿੱਛੇ ਜਿਹੇ ਉਨ੍ਹਾਂ ਨੇ ਆਪਣੇ ਚਾਚਾ ਜੀ ਦੇ ਨਾਲ ਵੀ ਤਸਵੀਰ ਸਾਂਝੀ ਕੀਤੀ ਸੀ । ਜਿਸ ‘ਚ ਉਨ੍ਹਾਂ ਨੇ ਆਪਣੇ ਪਾਲਣਹਾਰ ਚਾਚੇ ਦਾ ਜ਼ਿਕਰ ਕਰਦੇ ਹੋਏ ਦੱਸਿਆ ਸੀ ਕਿ ਕਿਵੇਂ ਪਿਤਾ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦਾ ਪਾਲਣ ਪੋਸ਼ਣ ਚਾਚੇ ਨੇ ਕੀਤਾ ।

https://www.instagram.com/p/B95tgOfn923/

ਕਰਣ ਔਜਲਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਉਨ੍ਹਾਂ ਨੇ ਦਿੱਤੇ ਹਨ ਅਤੇ ਪੰਜਾਬੀ ਇੰਡਸਟਰੀ ‘ਚ ਉਨ੍ਹਾਂ ਨੂੰ ਗੀਤਾਂ ਦੀ ਮਸ਼ੀਨ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ।

Related Post