ਗੁਰਲੇਜ ਅਖਤਰ ਨਾਲ ਨਵਾਂ ਡਿਊਟ ਗਾਣਾ ਲੈ ਕੇ ਆ ਰਹੇ ਨੇ ਕਰਨ ਔਜਲਾ, ਪੋਸਟਰ ਹੋਇਆ ਰਿਲੀਜ਼
ਪੰਜਾਬੀ ਇੰਡਸਟਰੀ ਦੀ ਗੀਤਾਂ ਦੀ ਮਸ਼ੀਨ ਦੇ ਤੌਰ 'ਤੇ ਜਾਣੇ ਜਾਂਦੇ ਕਰਨ ਔਜਲਾ ਹੁਣ ਹਿੱਟ ਗੀਤਾਂ ਦੀ ਮਸ਼ੀਨ ਬਣ ਚੁੱਕੇ ਹਨ। ਲਗਾਤਾਰ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇਣ ਵਾਲੇ ਕਰਨ ਔਜਲਾ ਹੁਣ ਇੱਕ ਵਾਰ ਫਿਰ ਡਿਊਟ ਗੀਤਾਂ ਦੀ ਮਲਿਕਾ ਗੁਰਲੇਜ ਅਖਤਰ ਨਾਲ ਨਵਾਂ ਗਾਣਾ ਲੈ ਕੇ ਆ ਰਹੇ ਹਨ ਜਿਸ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ। ਗਾਣੇ ਦਾ ਨਾਮ 'ਚਿੱਟਾ ਕੁੜਤਾ' ਹੈ ਜਿਸ ਦਾ ਸੰਗੀਤ ਦੀਪ ਜੰਡੂ ਨੇ ਤਿਆਰ ਕੀਤਾ ਹੈ ਅਤੇ ਵੀਡੀਓ ਸੁੱਖ ਸੰਘੇੜਾ ਨੇ ਬਣਾਇਆ ਹੈ।
View this post on Instagram
ਗਾਣੇ ਦੇ ਬੋਲ ਹਮੇਸ਼ਾ ਦੀ ਤਰ੍ਹਾਂ ਕਰਨ ਔਜਲਾ ਦੀ ਨੇ ਲਿਖੇ ਹਨ। ਇਹ ਗੀਤ 3 ਦਸੰਬਰ ਨੂੰ ਰਿਲੀਜ਼ ਹੋਣ ਵਾਲਾ ਹੈ। ਹੁਣ ਕਰਨ ਔਜਲਾ ਦੇ ਫੈਨਸ ਉਹਨਾਂ ਦੇ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੱਸ ਦਈਏ ਕਰਨ ਔਜਲਾ ਜਿਹੜੇ ਅੱਜ ਕੱਲ੍ਹ ਭਾਰਤ ਦੇ ਦੌਰੇ 'ਤੇ ਹਨ ਅਤੇ ਲਗਾਤਾਰ ਲਾਈਵ ਸ਼ੋਅਜ਼ 'ਚ ਰੁੱਝੇ ਹੋਏ ਹਨ। ਉਹਨਾਂ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਹੋਰ ਵੇਖੋ : ਹੈਦਰਾਬਾਦ ‘ਚ ਮਹਿਲਾ ਡਾਕਟਰ ਨਾਲ ਹੋਈ ਦਰਿੰਦਗੀ ‘ਤੇ ਪਾਲੀਵੁੱਡ ਸਿਤਾਰਿਆਂ ਦਾ ਫੁੱਟਿਆ ਗੁੱਸਾ
View this post on Instagram