ਸਨੀ ਦਿਓਲ ਦੇ ਪੁੱਤਰ ਕਰਣ ਦਿਓਲ ਦੀ ਫਿਲਮ ਦਾ ਪਹਿਲਾ ਲੁੱਕ ਆਇਆ ਸਾਹਮਣੇ, ਪਿਤਾ ਦਾਦਾ ਅਤੇ ਚਾਚਾ ਨੇ ਲਿਖਿਆ ਭਾਵੁਕ ਸੰਦੇਸ਼

By  Aaseen Khan February 14th 2019 01:58 PM

ਸਨੀ ਦਿਓਲ ਦੇ ਪੁੱਤਰ ਕਰਣ ਦਿਓਲ ਦੀ ਫਿਲਮ ਦਾ ਪਹਿਲਾ ਲੁੱਕ ਆਇਆ ਸਾਹਮਣੇ, ਪਿਤਾ ਦਾਦਾ ਅਤੇ ਚਾਚਾ ਨੇ ਲਿਖਿਆ ਭਾਵੁਕ ਸੰਦੇਸ਼ : ਬਾਲੀਵੁੱਡ ਐਕਟਰ ਸਨੀ ਦਿਓਲ ਆਪਣੇ ਪੁੱਤਰ ਕਰਣ ਦਿਓਲ ਨੂੰ ਇਸ ਸਾਲ ਬਾਲੀਵੁੱਡ 'ਚ ਡੈਬਿਊ ਕਰਵਾਉਣ ਜਾ ਰਹੇ ਹਨ। ਉਨ੍ਹਾਂ ਨੇ ਬੇਟੇ ਕਰਣ ਦਿਓਲ ਦੀ ਫਿਲਮ 'ਪਲ ਪਲ ਦਿਲ ਕੇ ਪਾਸ' ਦਾ ਫਰਸਟ ਮੋਸ਼ਨ ਪੋਸਟਰ ਵੈਲੇਨਟਾਈਨ ਡੇਅ ਦੇ ਮੌਕੇ 'ਤੇ ਸ਼ੋਸ਼ਲ ਮੀਡਿਆ ਦੇ ਸਾਰੇ ਪਲੈਟਫਾਰਮਜ਼ 'ਤੇ ਸਾਂਝਾ ਕੀਤਾ ਹੈ। ਪੋਸਟਰ 'ਚ ਕਰਣ ਦਿਓਲ ਦੇ ਨਾਲ ਉਨ੍ਹਾਂ ਦੀ ਕੋ- ਐਕਟਰੈਸ ਸਹਰ ਬਾਂਬਾ ਵੀ ਹਨ, ਜੋ ਉਨ੍ਹਾਂ ਦੇ ਨਾਲ ਡੈਬਿਊ ਕਰਨ ਜਾ ਰਹੀ ਹੈ। ਫਿਲਮ ਨੂੰ ਇਸ ਸਾਲ 19 ਜੁਲਾਈ 2019 ਨੂੰ ਰਿਲੀਜ਼ ਕੀਤਾ ਜਾਵੇਗਾ, ਜਿਸ ਨੂੰ ਸਨੀ ਦਿਓਲ ਨੇ ਹੀ ਡਾਇਰੈਕਟ ਕੀਤਾ ਹੈ। ਸਨੀ ਦਿਓਲ ਨੇ ਇਸਦੇ ਮੋਸ਼ਨ ਪੋਸਟਰ ਨੂੰ ਸਾਂਝਾ ਕਰਦੇ ਹੋਏ ਭਾਵੁਕ ਮੈਸੇਜ ਵੀ ਦਿੱਤਾ ਹੈ।

 

View this post on Instagram

 

As a father I am nervous at the same time I am proud to present my son’s first poster. Today @imkarandeol begins his cinematic journey ,wishing him love ,luck and success.Presenting to you #PalPal❤KePaas starring Karan Deol and @sahherbambba @aapkadharam #ShariqPatel @zeestudiosofficial #SunnySoundsPrivateLtd

A post shared by Sunny Deol (@iamsunnydeol) on Feb 13, 2019 at 8:02pm PST

ਉਹਨਾਂ ਲਿਖਿਆ ਹੈ ਕਿ ''ਮੈਂ ਇੱਕ ਪਿਤਾ ਦੇ ਤੌਰ 'ਤੇ ਨਰਵਸ ਵੀ ਹਾਂ ਪਰ ਆਪਣੇ ਪੁੱਤਰ ਦਾ ਪਹਿਲਾ ਪੋਸਟਰ ਸ਼ੇਅਰ ਕਰਦੇ ਹੋਏ ਬੇਹੱਦ ਗਰਵ ਵੀ ਮਹਿਸੂਸ ਹੋ ਰਿਹਾ ਹੈ। ਅੱਜ ਕਰਣ ਦਿਓਲ ਨੇ ਆਪਣੀ ਸਿਨੇਮੈਟਿਕ ਯਾਤਰਾ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੂੰ ਢੇਰ ਸਾਰਾ ਪਿਆਰ। ਉਸ ਦੇ ਭਵਿੱਖ ਅਤੇ ਸਫਲਤਾ ਦੀ ਵਧਾਈ ਦਿੰਦਾ ਹਾਂ। ਫਿਲਮ 'ਪਲ ਪਲ ਦਿਲ ਕੇ ਪਾਸ' ਨਾਲ ਪੇਸ਼ ਹਨ ਕਰਣ ਦਿਓਲ ਅਤੇ ਸਹਰ ਬਾਂਬਾ"।

ਹੋਰ ਵੇਖੋ : ਗੁਰਨਾਮ ਭੁੱਲਰ ਨੇ ਫਿਲਮ ‘ਗੁੱਡੀਆਂ ਪਟੋਲੇ’ ਦੇ ਟਾਈਟਲ ਟਰੈਕ ਦੇ ਕੁਝ ਬੋਲ ਕੀਤੇ ਸਾਂਝੇ, ਦੇਖੋ ਵੀਡੀਓ

 

View this post on Instagram

 

Duaon main dum hota hai , Duaon ka talabgar hoon ? meri shakhon se phoote phool ?ye hameesha hameesha mehkte rahen , tar o taaza rahen ??????

A post shared by Dharmendra Deol (@aapkadharam) on Feb 13, 2019 at 10:05pm PST

ਉੱਥੇ ਹੀ ਧਰਮਿੰਦਰ ਵੱਲੋਂ ਵੀ ਆਪਣੇ ਪੋਤੇ ਦਾ ਪੋਸਟਰ ਸ਼ੇਅਰ ਕੀਤਾ ਗਿਆ ਹੈ। ਉਹਨਾਂ ਆਪਣੇ ਸ਼ਾਇਰਾਨਾ ਅੰਦਾਜ਼ ਨਾਲ ਆਪਣੀ ਖੁਸ਼ੀ ਕੁਝ ਇਸ ਤਰਾਂ ਜ਼ਾਹਿਰ ਕੀਤੀ ਹੈ। ਧਰਮਿੰਦਰ ਨੇ ਲਿਖਿਆ "ਦੁਆਓਂ ਮੈਂ ਦਮ ਹੋਤਾ ਹੈ, ਦੁਆਓਂ ਕਾ ਤਲਬਗਾਰ ਹੂੰ ਮੇਰੀ ਸ਼ਾਖਾਓ ਸੇ ਫੂਟਤੇ ਫੂਲ ਯੇ ਹਮੇਸ਼ਾ ਹਮੇਸ਼ਾ ਮਹਿਕਤੇ ਰਹੇਂ, ਤਰੋ ਤਾਜ਼ਾ ਰਹੇਂ"

 

View this post on Instagram

 

I have seen you grow now is the time for you to fly my boy @imkarandeol ... with my heart swelling with pride and love, giving the world to you & @sahherbambba ... wishing for all the best things in life to happen to you both ❤️? ... here is to us all #PalPalDilKePaas the love story cherished by us all @aapkadharam @iamsunnydeol #ShariqPatel @zeestudiosofficial #SunnySoundsPrivateLtd

A post shared by Bobby Deol (@iambobbydeol) on Feb 13, 2019 at 9:30pm PST

ਕਰਣ ਦਿਓਲ ਦੀ ਪਹਿਲੀ ਫਿਲਮ 'ਤੇ ਚਾਚਾ ਬੌਬੀ ਦਿਓਲ ਨੇ ਵੀ ਭਾਵੁਕ ਕਰ ਦੇਣ ਵਾਲਾ ਮੈਸੇਜ ਲਿਖਿਆ ਹੈ। ਉਹਨਾਂ ਲਿਖਿਆ 'ਮੈਂ ਤੈਨੂੰ ਵੱਡੇ ਹੁੰਦੇ ਹੋਏ ਦੇਖਿਆ ਹੈ ਹੁਣ ਉੱਡਣ ਦਾ ਸਮਾਂ ਆ ਗਿਆ ਹੈ ਮੇਰੇ ਬੱਚੇ ਕਰਣ ਦਿਓਲ ਬੜੇ ਹੀ ਮਾਣ ਅਤੇ ਖੁਸ਼ੀ ਦੇ ਨਾਲ ਤੁਹਾਨੂੰ (ਕਰਣ ਦਿਓਲ) ਅਤੇ ਸਹਰ ਬਾਂਬਾ ਨੂੰ ਇਹ ਦੁਨੀਆਂ ਦੇ ਰਿਹਾ ਹਾਂ। ਤੁਹਾਡੇ ਦੋਨਾਂ ਲਈ ਦੁਨੀਆਂ ਦੀਆਂ ਸਭ ਤੋਂ ਬਿਹਤਰ ਚੀਜ਼ਾਂ ਦੀ ਕਾਮਨਾ ਕਰਦਾ ਹਾਂ।" ਦੱਸ ਦਈਏ ਸਨੀ ਦਿਓਲ ਵੱਲੋਂ ਫਿਲਮ ਦਾ ਜ਼ਿਆਦਾਤਰ ਹਿੱਸਾ ਹਿਮਾਚਲ ਪ੍ਰਦੇਸ਼ ਦੇ ਮਨਾਲੀ ਅਤੇ ਦਿੱਲੀ 'ਚ ਸ਼ੂਟ ਕੀਤਾ ਗਿਆ ਹੈ। ਦੇਖਣਾ ਹੋਵੇਗਾ ਦਰਸ਼ਕਾਂ ਨੂੰ ਦਿਓਲ ਪਰਿਵਾਰ ਦੀ ਤੀਜੀ ਪੀੜੀ ਦੀ ਅਦਾਕਾਰੀ ਕਿੰਨੀ ਕੁ ਪਾਉਂਦੀ ਹੈ।

Related Post