ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਦੀ ਸਕਰੀਨਿੰਗ ’ਤੇ ਪੋਤੇ ਕਰਣ ਦਿਓਲ ਦਾ ਹੌਂਸਲਾ ਵਧਾਉਣ ਪਹੁੰਚੀ ਪ੍ਰਕਾਸ਼ ਕੌਰ

By  Rupinder Kaler September 20th 2019 01:33 PM -- Updated: September 20th 2019 01:34 PM

ਕਰਣ ਦਿਓਲ ਨੇ ਫ਼ਿਲਮ ਪਲ ਪਲ ਦਿਲ ਕੇ ਪਾਸ ਰਾਹੀਂ ਬਾਲੀਵੁੱਡ ਵਿੱਚ ਐਂਟਰੀ ਕਰ ਲਈ ਹੈ । ਕਰਣ ਸੰਨੀ ਦਿਓਲ ਦੇ ਬੇਟਾ ਹੈ ਤੇ ਧਰਮਿੰਦਰ ਦਾ ਪੋਤਾ ਹੈ । 20 ਸਤੰਬਰ ਨੂੰ ਫ਼ਿਲਮ ਰਿਲੀਜ਼ ਹੋ ਗਈ ਹੈ ਜਦੋਂ ਕਿ ਵੀਰਵਾਰ ਨੂੰ ਫ਼ਿਲਮ ਦੀ ਸਕਰੀਨਿੰਗ ਰੱਖੀ ਗਈ ਸੀ । ਇਸ ਸਕਰੀਨਿੰਗ ਤੇ ਪੂਰੇ ਦਿਓਲ ਪਰਿਵਾਰ ਸਮੇਤ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ ਸਨ ।

https://www.instagram.com/p/B2n8PJcgI9s/

ਖ਼ਾਸ ਗੱਲ ਇਹ ਸੀ ਕਿ ਇਸ ਮੌਕੇ ਤੇ ਧਰਮਿੰਦਰ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਵੀ ਪੋਤੇ ਦੀ ਫ਼ਿਲਮ ਦੇਖਣ ਲਈ ਪਹੁੰਚੀ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਪ੍ਰਕਾਸ਼ ਕੌਰ ਧਰਮਿੰਦਰ ਦੀ ਪਹਿਲੀ ਪਤਨੀ ਹੈ ਤੇ ਦੋਹਾਂ ਦੀ 1954 ਵਿੱਚ ਅਰੇਂਜ ਮੈਰਿਜ ਹੋਈ ਸੀ । ਦੋਹਾਂ ਦੇ ਚਾਰ ਬੱਚੇ ਸੰਨੀ, ਬੌਬੀ, ਵਿਜੇਤਾ ਤੇ ਅਜਿਤਾ ਹੈ ।

https://www.instagram.com/p/B2n7ifXgssg/

1979 ਵਿੱਚ ਧਰਮਿੰਦਰ ਨੇ ਇਸਲਾਮ ਧਰਮ ਅਪਣਾ ਕੇ ਹੇਮਾ ਮਾਲਿਨੀ ਨਾਲ ਵਿਆਹ ਕਰ ਲਿਆ ਸੀ ਪਰ ਧਰਮਿੰਦਰ ਨੇ ਆਪਣੀ ਪਹਿਲੀ ਪਤਨੀ ਪ੍ਰਕਾਸ਼ ਕੌਰ ਨੂੰ ਤਲਾਕ ਨਹੀਂ ਸੀ ਦਿੱਤਾ ।

ਪ੍ਰਕਾਸ਼ ਕੌਰ ਲਾਈਮ ਲਾਈਟ ਤੋਂ ਦੂਰ ਰਹਿੰਦੀ ਹੈ । ਪਰ ਪੋਤੇ ਦਾ ਹੌਂਸਲਾ ਵਧਾਉਣ ਲਈ ਉਹ ਇੱਥੇ ਪਹੁੰਚੀ । ਧਰਮਿੰਦਰ ਤੇ ਪ੍ਰਕਾਸ਼ ਕੌਰ ਸਕਰੀਨਿੰਗ ਦੌਰਾਨ ਵੱਖ ਵੱਖ ਪਹੁੰਚੇ ਜਦੋਂ ਕਿ ਹੇਮਾ ਮਾਲਿਨੀ ਇੱਥੋਂ ਗਾਇਬ ਰਹੀ ।

Related Post