ਅਭਿਸ਼ੇਕ ਬੱਚਨ ਦੀ ਇਸ ਹਰਕਤ ਤੋਂ ਬਾਅਦ ਫ਼ਿਲਮਕਾਰ ਕਰਣ ਜੌਹਰ ਨੇ ਕਦੇ ਨਹੀਂ ਮਨਾਈ ਹੋਲੀ, ਰੰਗਾਂ ਨੂੰ ਦੇਖ ਕੇ ਸਹਿਮ ਜਾਂਦੇ ਹਨ ਕਰਣ

By  Rupinder Kaler March 11th 2020 11:38 AM

ਬੀਤੇ ਦਿਨ ਬਾਲੀਵੁੱਡ ਵਿੱਚ ਫ਼ਿਲਮੀ ਸਿਤਾਰਿਆਂ ਨੇ ਜੰਮ ਕੇ ਹੋਲੀ ਖੇਡੀ ਹੈ, ਬਾਲੀਵੁੱਡ ਵਿੱਚ ਹੋਲੀ ਖ਼ਾਸ ਜਗ੍ਹਾ ਰੱਖਦੀ ਹੈ । ਇਸੇ ਲਈ ਕਈ ਫ਼ਿਲਮਾਂ ਵਿੱਚ ਵੀ ਹੋਲੀ ਤੇ ਗਾਣੇ ਫ਼ਿਲਮਾਏ ਗਏ ਹਨ । ਜੇਕਰ ਫ਼ਿਲਮਕਾਰ ਕਰਣ ਜੌਹਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਆਪਣੀ ਫ਼ਿਲਮਾਂ ਵਿੱਚ ਹੋਲੀ ਤੇ ਕਈ ਗਾਣੇ ਫ਼ਿਲਮਾਏ ਹਨ । ਇਹਨਾਂ ਗਾਣਿਆਂ ਵਿੱਚ ਉਹਨਾਂ ਨੇ ਹੋਲੀ ਦੇ ਰੰਗਾਂ ਨੂੰ ਵੀ ਖੂਬ ਦਿਖਾਇਆ ਹੈ ।

https://www.instagram.com/p/B89E48apkAS/

ਪਰ ਹੋਲੀ ਦੇ ਰੰਗਾਂ ਨੂੰ ਵੱਡੇ ਪਰਦੇ ਤੇ ਦਿਖਾਉਣ ਵਾਲੇ ਕਰਣ ਜੌਹਰ ਖੁਦ ਹੋਲੀ ਨਹੀਂ ਮਨਾਉਂਦੇ, ਜਿਸ ਦੀ ਵਜ੍ਹਾ ਹੈ ਅਭਿਸ਼ੇਕ ਬੱਚਨ । ਇੱਕ ਇੰਟਰਵਿਊ ਵਿੱਚ ਕਰਣ ਜੌਹਰ ਨੇ ਕਿਹਾ ਸੀ ‘ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਮੈਂ 10 ਸਾਲ ਦੀ ਉਮਰ ਵਿੱਚ ਅਮਿਤਾਬ ਜੀ ਦੇ ਘਰ ਹੋਲੀ ਖੇਡਣ ਲਈ ਜਾਂਦਾ ਹੁੰਦਾ ਸੀ । ਮੈਨੂੰ ਉਦੋਂ ਰੰਗਾਂ ਤੋਂ ਡਰ ਲੱਗਦਾ ਸੀ ਜਿਸ ਦਾ ਖੁਲਾਸਾ ਮੈਂ ਅਭਿਸ਼ੇਕ ਬੱਚਨ ਕੋਲ ਕਰ ਦਿੱਤਾ ਸੀ, ਇਸ ਦੌਰਾਨ ਅਭਿਸ਼ੇਕ ਮੇਰੇ ਕੋਲ ਅਇਆ ਤੇ ਉਸ ਨੇ ਮੈਨੂੰ ਰੰਗ ਨਾਲ ਭਰੇ ਪੂਲ ਵਿੱਚ ਸੁੱਟ ਦਿੱਤਾ ।

https://www.instagram.com/p/B8P78TopGGn/

ਹੋਲੀ ਲਈ ਮੇਰਾ ਪਿਆਰ ਉਦੋਂ ਹੀ ਖਤਮ ਹੋ ਗਿਆ, ਇਸ ਤੋਂ ਬਾਅਦ ਮੈਂ ਕਦੇ ਵੀ ਹੋਲੀ ਨਹੀਂ ਖੇਡੀ’ । ਖੈਰ ਕਰਣ ਅਸਲ ਜ਼ਿੰਦਗੀ ਵਿੱਚ ਭਾਵੇਂ ਹੋਲੀ ਨਾ ਹੀ ਖੇਡਦੇ ਹੋਣ ਪਰ ਹੋਈ ਪ੍ਰਤੀ ਉਹਨਾ ਦਾ ਪਿਆਰ ਫ਼ਿਲਮ ਵਿੱਚ ਦਿਖਾਈ ਜ਼ਰੂਰ ਦੇ ਜਾਂਦਾ ਹੈ ।

https://www.instagram.com/p/B7vjT_Ap9ld/

Related Post