ਕਰਨ ਜੌਹਰ ਦੀ ਡਾਂਸ ਵੀਡੀਓ ਹੋਈ ਵਾਇਰਲ, ਮਿਲ ਰਹੇ ਹਨ ਵਿਆਹ ਦੇ ਆਰਡਰ

By  Rajan Sharma June 9th 2018 10:09 AM

ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ, ਨਿਰਮਾਤਾ ਅਤੇ ਅਦਾਕਾਰ ਕਰਨ ਜੌਹਰ karan johar ਆਪਣੀਆਂ ਸੋਸ਼ਲ ਮੀਡਿਆ ਦੀਆਂ ਪੋਸਟਾਂ ਕਰ ਕੇ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ ਹਨ | ਉਹ ਇੱਕ ਬਹੁਤ ਹੀ ਖੁਸ਼-ਮਿਜ਼ਾਜ ਵਿਅਕਤੀ ਹਨ | ਅਦਾਕਾਰ ਵਰੁਣ ਧਵਨ ਨੇ ਆਪਣੇ ਇੰਸਟਾਗ੍ਰਾਮ ਤੇ ਕਰਨ ਜੌਹਰ, ਅਦਿਤੀਆਂ ਰੋਏ ਕਪੂਰ ਤੇ ਕ੍ਰਿਤੀ ਸੇਨਨ ਦੀ ਇਕ ਪੋਸਟ ਸਾਂਝਾ ਕੀਤੀ ਹੈ | ਕਰਨ ਜੌਹਰ ਆਦਿਤਿਆ ਤੇ ਕ੍ਰਿਤੀ ਦੀ ਆਉਣ ਵਾਲੀ ਫ਼ਿਲਮ ਕਲੰਕ ਦੀ ਰਿਹਰਸਲ ਥਾਂ ਤੇ ਪੁੱਜੇ ਹੋਏ ਹੈ ਤੇ ਦਸ ਰਹੇ ਹਨ ਕਿ ਉਹ ਇੱਕ ਪ੍ਰੋਫੈਸ਼ਨਲ ਡਾਂਸਰ ਬਣ ਚੁੱਕੇ ਹੈ ਅਤੇ ਲੋਕ ਉਹਨਾਂ ਨੂੰ ਵਿਆਹ ਦੀ ਡਾਂਸ ਰਿਹਰਸਲ ਲਈ ਸੱਦਾ ਦੇ ਰਹੇ ਹਨ | ਕਰਨ "ਕਲੰਕ" ਫ਼ਿਲਮ ਦੇ ਗੀਤਾਂ ਦੀ ਰਿਹਰਸਲ ਨੂੰ ਚੈੱਕ ਕਰਨ ਲਈ ਸੈੱਟ ਤੇ ਪੁੱਜੇ |

https://www.instagram.com/p/BjcJK3JjQXJ/?hl=en

ਦਸ ਦੇਈਏ ਕਲੰਕ ਫ਼ਿਲਮ ਇਕ ਇਤ੍ਹਿਹਾਸਿਕ ਡਰਾਮਾ ਫ਼ਿਲਮ ਹੈ | ਕਰਨ ਜੌਹਰ karan johar ਇਸਦੇ ਨਿਰਮਾਤਾ ਹਨ ਅਤੇ ਅਭਿਸ਼ੇਕ ਵਰਮਾ ਦੁਆਰਾ ਇਹ ਡਾਇਰੈਕਟ ਕੀਤੀ ਜਾ ਰਹੀ ਹੈ | ਅਦਾਕਾਰਾ ਮਾਧੁਰੀ ਦੀਕਸ਼ਿਤ, ਸੋਨਾਕਸ਼ੀ ਸਿਨਹਾ, ਆਲੀਆ ਭੱਟ ਅਤੇ ਸੰਜੇ ਦੱਤ ਇਸ ਵਿਚ ਮੁੱਖ ਕਿਰਦਾਰ ਅਦਾ ਕਰ ਰਹੇ ਹਨ | ਫ਼ਿਲਮ 19 ਅਪ੍ਰੈਲ ਨੂੰ ਰਿਲੀਜ਼ ਹੋਵੇਗੀ, ਇਸ ਤੋਂ ਇਲਾਵਾ ਕਰਨ ਜੌਹਰ ਜਲਦ ਹੀ ਆਪਣੀ ਕੰਪਨੀ ਦੇ ਬੈਨਰ ਹੇਠ ਕਈ ਫ਼ਿਲਮਾਂ ਲੈਕੇ ਆ ਰਹੇ ਹਨ ਜਿਵੇਂ ਕਿ ਧੜਕ, ਸਟੂਡੈਂਟ ਆਫ਼ ਦਾ ਈਯਰ, ਕੇਸਰੀ, ਡਰਾਈਵ |

karan

ਆਪਣੀ ਇੱਕ ਇੰਟਰਵਿਊ ਦੌਰਾਨ ਉਹਨਾਂ ਨੇ ਦੱਸਿਆ ਕਿ ਉਹ ਲੰਡਨ ਤੋਂ ਆਪਣੇ ਜਨਮਦਿਨ ਦੀਆਂ ਛੁਟੀਆਂ ਮਨਾ ਕੇ ਵਾਪਿਸ ਆ ਗਏ ਹਨ | ਉਹ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਲਈ ਬਿਲਕੁਲ ਤਿਆਰ ਹਨ ਤੇ ਸ਼ਾਹਰੁਖ ਖਾਨ ਨਾਲ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹਨ ਕਿਉਂਕਿ ਸ਼ਾਹਰੁਖ ਨਾਲ ਉਹਨਾਂ ਦਾ ਸਿਨੇਮਾ ਦਾ ਅਨੁਭਵ ਬਹੁਤ ਵਧੀਆ ਰਿਹਾ ਅਤੇ ਉਹ ਇਸ ਅਨੁਭਵ ਨੂੰ ਦੁਬਾਰਾ ਦੋਹਰਾਣਾ ਚਾਹੁੰਦੇ ਹਨ | ਉਹਨਾਂ ਨੇ ਹੋਰ ਦੱਸਿਆ ਕਿ ਉਹ ਸ਼ਾਹਰੁਖ ਨਾਲ ਕਈ ਫ਼ਿਲਮਾਂ ਨੂੰ ਪ੍ਰੋਡਿਊਸ ਰਹੇ ਹਨ ਅਤੇ ਉਹਨਾਂ ਨਾਲ ਅੱਗੇ ਕੰਮ ਕਰਨ ਲਈ ਬਹੁਤ ਚਾਹਵਾਨ ਹਨ |

Related Post