ਕੰਗਨਾ ਰਨਾਵਤ ਦੇ ਇਹਨਾਂ ਦੋਸ਼ਾਂ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ ਕਰਣ ਜੌਹਰ ਦਾ ਇਹ ਵੀਡੀਓ

By  Rupinder Kaler July 20th 2020 05:30 PM

ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੋਂ ਬਾਅਦ ਕੰਗਨਾ ਰਨਾਵਤ ਲਗਾਤਾਰ ਬਾਲੀਵੁੱਡ ਵਿੱਚ ਹੋਣ ਵਾਲੇ ਪੱਖਪਾਤ ਨੂੰ ਲੈ ਕੇ ਬੋਲ ਰਹੀ ਹੈ । ਹਾਲ ਹੀ ਵਿੱਚ ਉਸ ਨੇ ਫ਼ਿਲਮਕਾਰ ਕਰਣ ਜੌਹਰ ਨੂੰ ਨਿਸ਼ਾਨੇ ਤੇ ਲਿਆ ਹੈ । ਕੰਗਨਾ ਨੇ ਕਿਹਾ ਹੈ ਕਿ ਕਰਣ ਜੌਹਰ ਉਹਨਾਂ ਨੂੰ ਲੈ ਕੇ ਹਮੇਸ਼ਾ ਕਹਿੰਦੇ ਰਹੇ ਹਨ ਕਿ ਮੇਰੇ ਵਰਗੀ ਕੁੜੀ ਨੂੰ ਬਾਲੀਵੁੱਡ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ ।

https://twitter.com/NaviKRStan/status/1284520629937438721

ਇਹਨਾਂ ਇਲਜ਼ਾਮਾਂ ਤੋਂ ਬਾਅਦ ਕਰਣ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਸ ਨੇ ਕੰਗਨਾ ਬਾਰੇ ਕਈ ਗੱਲਾਂ ਕਹੀਆਂ ਹਨ । ਵੀਡੀਓ ਵਿੱਚ ਕਰਣ ਕਹਿ ਰਹੇ ਹਨ ਕਿ ‘ਉਹ ਕੰਗਣਾ ਨੂੰ ਵਿਕਟਿਮ ਤੇ ਵੂਮੇਨ ਕਾਰਡ ਖੇਡਦੇ ਦੇਖ ਥੱਕ ਚੁੱਕੇ ਹਨ । ਜੇਕਰ ਇਸ ਤਰ੍ਹਾਂ ਹੈ ਤਾਂ ਤੁਸੀਂ ਛੱਡ ਦਿਓ ।

https://www.instagram.com/p/CB7Kg8ElU27/

ਤੁਹਾਡੇ ਸਿਰ ਤੇ ਕਿਸ ਨੇ ਬੰਦੂਕ ਰੱਖੀ ਹੈ ਕਿ ਤੁਸੀਂ ਇੰਡਸਟਰੀ ਵਿੱਚ ਰਹੋ । ਤੁਸੀਂ ਛੱਡ ਦਿਓ ਇੰਡਸਟਰੀ ਬਾਹਰ ਜਾ ਕੇ ਕੁਝ ਕਰੋ’ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਕੰਗਨਾ ਨੇ ਐਲਾਨ ਕੀਤਾ ਹੈ ਕਿ ਜੇਕਰ ਉਹ ਸੁਸ਼ਾਂਤ ਮਾਮਲੇ ਵਿੱਚ ਆਪਣੇ ਦੋਸ਼ ਸਾਬਿਤ ਨਾ ਕਰ ਪਾਈ ਤਾਂ ਉਹ ਆਪਣਾ ਪਦਮਸ਼੍ਰੀ ਵਾਪਿਸ ਕਰ ਦੇਵੇਗੀ ।

https://www.instagram.com/p/CCNdhjzl5JR/

Related Post