ਕਰਨ ਸੈਂਬੀ ਦਾ ਨਵਾਂ ਗੀਤ 'ਕੀ ਐ ਯਾਰ' ਸਰੋਤਿਆਂ ਨੂੰ ਕਰੇਗਾ ਖੁਸ਼

By  Aaseen Khan November 28th 2018 04:59 AM

ਕਰਨ ਸੈਂਬੀ ਦਾ ਨਵਾਂ ਗੀਤ 'ਕੀ ਐ ਯਾਰ' ਸਰੋਤਿਆਂ ਨੂੰ ਕਰੇਗਾ ਖੁਸ਼  :  ਕਰਨ ਸੈਂਬੀ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਅਜਿਹਾ ਨਾਮ ਜਿਸ ਨੇ ਛੋਟੀ ਉਮਰ 'ਚ ਹੀ ਵੱਡੀਆਂ ਮੱਲਾਂ ਮਾਰੀਆਂ ਹਨ। ਕਰਨ ਸੈਂਬੀ ਆਪਣਾ ਨਵਾਂ ਸਿੰਗਲ ਟਰੈਕ ਜਲਦੀ ਹੀ ਦਰਸ਼ਕਾਂ ਦੇ ਰੁ-ਬ-ਰੁ ਕਰਨ ਜਾ ਰਹੇ ਹਨ ਜਿਸ ਦਾ ਨਾਮ ਹੈ 'ਕੀ ਐ ਯਾਰ' ਜੀ ਹਾਂ ਬੜੇ ਅਨੋਖੇ ਜਿਹੇ ਢੰਗ ਦਾ ਇਹ ਨਾਮ ਕਰਨ ਸੈਂਬੀ ਦੇ ਗਾਣੇ ਦਾ ਹੀ ਹੈ।

https://www.instagram.com/p/BqryfAKHY2_/

ਗਾਣੇ ਦਾ ਮਿਊਜ਼ਿਕ 'ਰੌਕਸ ਏ' ਵੱਲੋਂ ਦਿੱਤਾ ਗਿਆ ਹੈ। ਅਤੇ ਗਾਣੇ ਦੇ ਬੋਲ ਨਿੱਕ ਨੇ ਲਿਖੇ ਹਨ। ਕੀ ਐ ਯਾਰ ਗਾਣੇ ਦਾ ਵੀਡੀਓ ਗੇਵਿਸ਼ ਪਾਹਵਾ ਵੱਲੋਂ ਫਿਲਮਾਇਆ ਗਿਆ ਹੈ। ਕਰਨ ਸੈਂਬੀ ਦਾ ਇਹ ਗਾਣਾ 29 ਨਵੰਬਰ ਨੂੰ ਰਿਲੀਜ਼ ਕੀਤਾ ਜਾਣਾ ਹੈ।

new song 's poster

ਹੋਰ ਪੜ੍ਹੋ : ਭੈਣ ਜਾਨ੍ਹਵੀ ਕਪੂਰ ਦੇ ਸਾਹਮਣੇ ਸ਼ਰਮਿੰਦਾ ਹੋਏ ਅਰਜੁਨ ਕਪੂਰ, ਦੇਖੋ ਵੀਡਿਓ

ਇਹ ਗੀਤ ਟੀ ਸੀਰੀਜ਼ ਦੇ ਬੈਨਰ ਹੇਠ ਮਾਰਕੀਟ 'ਚ ਉਤਾਰਿਆ ਜਾਵੇਗਾ ਹੈ। ਕਰਨ ਸੈਂਬੀ ਕਈ ਹਿੱਟ ਟਰੈਕ ਇਸ ਤੋਂ ਪਹਿਲਾਂ ਵੀ ਦੇ ਚੁੱਕੇ ਹਨ ਜਿਸ 'ਚ ਰਾਣੀ , ਫੈਸ਼ਨ , ਰੰਗ ਅਤੇ ਨਾਮ ਤੇਰਾ ਵਰਗੇ ਗਾਣਿਆਂ ਨੇ ਸਰੋਤਿਆਂ ਦਾ ਖੂਬ ਮਨ ਮੋਹਿਆ ਹੈ। ਹੁਣ ਇਹ ਗੀਤ ਦਰਸ਼ਕਾਂ ਨੂੰ ਕਿੰਨ੍ਹਾ ਕੁ ਪਸੰਦ ਆਉਂਦਾ ਹੈ 29 ਨਵੰਬਰ ਨੂੰ ਪਤਾ ਲੱਗ ਜਾਵੇਗਾ।

Related Post