ਕਰਨ ਸੈਂਬੀ ਦਾ ਨਵਾਂ ਗਾਣੇ ‘ਗੋਰੀਆਂ ਗੱਲ੍ਹਾਂ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

By  Rupinder Kaler November 18th 2019 03:50 PM

ਕਰਨ ਸੈਂਬੀ ਦੇ ਨਵੇਂ ਗਾਣੇ ਨੂੰ ਉਹਨਾਂ ਦੇ ਪ੍ਰਸ਼ੰਸਕਾ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ‘ਗੋਰੀਆਂ ਗੱਲ੍ਹਾਂ’ ਟਾਈਟਲ ਹੇਠ ਰਿਲੀਜ਼ ਹੋਏ ਇਸ ਗਾਣੇ ਦਾ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਵਰਲਡ ਵਾਈਡ ਪ੍ਰੀਮੀਅਰ ਹੋਇਆ ਹੈ । ਗਾਣੇ ਦੀ ਗੱਲ ਕੀਤੀ ਜਾਵੇ ਤਾਂ ਕਰਨ ਸੈਂਬੀ ਦੀ ਆਵਾਜ਼ ਵਿੱਚ ਰਿਲੀਜ਼ ਹੋਏ ਇਸ ਗਾਣੇ ਨੂੰ ਦੇਸੀ ਰੂਟਸ ਨੇ ਮਿਊਜ਼ਿਕ ਦਿੱਤਾ ਹੈ ।

https://www.instagram.com/p/B4_wXZFlvHW/

ਰਾਣੇ ਦੇ ਬੋਲ ਤੇ ਕੰਪੋਜਿੰਗ ਰਣਬੀਰ ਸਿੰਘ ਨੇ ਕੀਤੀ ਹੈ ਜਦੋਂ ਕਿ ਗਾਣੇ ਦਾ ਫ਼ਿਲਮਾਂਕਣ ਸੱਤੀ ਢਿੱਲੋਂ ਕੀਤਾ ਹੈ । ਕਰਨ ਸੈਂਬੀ ਨੇ ਇਸ ਗਾਣੇ ਵਿੱਚ ਪੰਜਾਬੀ ਮੁਟਿਆਰ ਦੇ ਹੁਸਨ ਦੀ ਤਾਰੀਫ ਕੀਤੀ ਹੈ ਤੇ ਉਹਨਾਂ ਦੀ ਇਹ ਤਾਰੀਫ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਵੀ ਕਾਫੀ ਪਸੰਦ ਆ ਰਹੀ ਹੈ ।ਇਸੇ ਲਈ ਉਹਨਾਂ ਦੇ ਇਸ ਗਾਣੇ ਦੇ ਯੂ-ਟਿਊਬ ’ਤੇ ਵੀਵਰਜ਼ ਇੱਕ ਲੱਖ ਤੋਂ ਉਪਰ ਟੱਪ ਗਏ ਹਨ ।

https://www.instagram.com/p/Bw9xS5dFtrw/

Related Post