ਕਰਣ ਸਿੰਘ ਅਰੋੜਾ ਦਾ ਗੀਤ 'ਮੇਰੇ ਨੈਣਾਂ' ਪੀਟੀਸੀ ਪੰਜਾਬੀ 'ਤੇ ਹੋਵੇਗਾ ਰਿਲੀਜ਼

By  Shaminder September 27th 2019 10:26 AM

ਕਰਣ ਸਿੰਘ ਅਰੋੜਾ ਆਪਣੇ ਗੀਤ 'ਮੇਰੇ ਨੈਣਾਂ' ਨਾਲ ਸਰੋਤਿਆਂ ਦੀ ਕਚਹਿਰੀ 'ਚ ਜਲਦ ਹੀ ਹਾਜ਼ਰੀ ਲਗਵਾਉਣ ਜਾ ਰਹੇ ਨੇ । ਇਸ ਗੀਤ ਦੀ ਫੀਚਰਿੰਗ 'ਚ ਅਵਨੀਤ ਕੌਰ ਨਜ਼ਰ ਆਉਣਗੇ । ਇਸ ਗੀਤ ਦੇ ਬੋਲ ਐੱਸ ਮੁਖਤਿਆਰ ਨੇ ਲਿਖੇ ਹਨ ਜਦਕਿ ਮਿਊਜ਼ਿਕ ਖੁਦ ਕਰਣ ਸਿੰਘ ਅਰੋੜਾ ਨੇ ਕੀਤਾ ਹੈ ਅਤੇ ਕੰਪੋਜ਼ਿੰਗ ਵੀ ਉਨ੍ਹਾਂ ਨੇ ਖੁਦ ਹੀ ਕੀਤੀ ਹੈ ।ਵੀਡੀਓ ਕਮਲਜੋਤ ਸਿੰਘ ਨੇ ਤਿਆਰ ਕੀਤੀ ਹੈ ।

ਹੋਰ ਵੇਖੋ:ਕਰਣ ਜੌਹਰ ਨੂੰ ਕਿਰਣ ਖੇਰ ਨਾਲ ਮਸਕਰੀ ਪਈ ਮਹਿੰਗੀ ,ਕਿਰਣ ਖੇਰ ਨੇ ਪੰਜਾਬੀ ਸਟਾਇਲ ‘ਚ ਲਗਾਈ ਕਰਣ ਦੀ ਕਲਾਸ ,ਵੇਖੋ ਵੀਡਿਓ

karan singh arora karan singh arora

ਇਸ ਗੀਤ ਦਾ ਐਕਸਕਲੁਸਿਵ ਵੀਡੀਓ ਤੁਸੀਂ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ ਦੇ 'ਤੇ ਵੇਖ ਸਕਦੇ ਹੋ ।ਇੱਕ ਅਕਤੂਬਰ ਨੂੰ ਇਸ ਗੀਤ ਨੂੰ ਪੀਟੀਸੀ ਪੰਜਾਬੀ 'ਤੇ ਰਿਲੀਜ਼ ਕੀਤਾ ਜਾਵੇਗਾ । ਪੀਟੀਸੀ ਪੰਜਾਬੀ 'ਤੇ ਆਏ ਦਿਨ ਨਵੇਂ ਨਵੇਂ ਗੀਤਾਂ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਪੀਟੀਸੀ ਪੰਜਾਬੀ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਦੀ ਲਗਾਤਾਰ ਸੇਵਾ ਕਰਦਾ ਆ ਰਿਹਾ ਹੈ । ਤੁਸੀਂ ਵੀ ਮਨੋਰੰਜਨ ਜਗਤ ਨਾਲ ਸਬੰਧਤ ਕੋਈ ਜਾਣਕਾਰੀ ਅਤੇ ਅਪਡੇਟਸ ਹਾਸਿਲ ਕਰਨਾ ਚਾਹੁੰਦੇ ਹੋ ਤਾਂ ਵੇਖਦੇ ਰਹੋ ਪੀਟੀਸੀ ਪੰਜਾਬੀ।

Related Post