ਕਰੀਨਾ ਕਪੂਰ ਦੀ ਦੂਸਰੀ ਪ੍ਰੈਗਨੇਂਸੀ ਨੂੰ ਲੈ ਕੇ, ਸਹੇਲੀ ਅੰਮ੍ਰਿਤਾ ਅਰੋੜਾ ਨੇ ਕੀਤਾ ਵੱਡਾ ਖੁਲਾਸਾ, ਦੇਖੋ ਵੀਡਿਓ  

By  Rupinder Kaler January 16th 2019 03:59 PM

ਬਾਲੀਵੁੱਡ ਐਕਟਰੈੱਸ ਕਰੀਨਾ ਕਪੂਰ ਖਾਨ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ । ਇੱਕ ਚੈਟ ਸ਼ੋਅ ਦੌਰਾਨ ਕਰੀਨਾ ਆਪਣੇ ਬੇਟੇ, ਪਤੀ ਅਤੇ ਪਰਿਵਾਰ ਨੂੰ ਲੈ ਕੇ ਕਈ ਖੁਲਾਸੇ ਕਰਦੀ ਹੋਈ ਨਜ਼ਰ ਆਈ ਹੈ । ਇਸ ਚੈਟ ਸ਼ੋਅ ਵਿੱਚ ਕਰੀਨਾ ਕਪੂਰ ਦੇ ਬੈਸਟ ਫ੍ਰੈਂਡ ਅੰਮ੍ਰਿਤਾ ਅਰੋੜਾ ਵੀ ਨਜ਼ਰ ਆਈ ਹੈ । ਅੰਮ੍ਰਿਤਾ ਨੇ ਕਰੀਨਾ ਦੀ ਦੂਜੀ ਪ੍ਰੈਗਨੇਂਸੀ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ ।

Kareena, Saif with baby Taimur Kareena, Saif with baby Taimur

ਕਰੀਨਾ ਕਪੂਰ ਨੇ ਇਸ ਸ਼ੋਅ ਵਿੱਚ ਗੱਲ ਬਾਤ ਕਰਦੇ ਹੋਏ ਕਿਹਾ ਹੈ ਕਿ ਉਹ ਇੱਕ ਆਮ ਪਰਿਵਾਰ ਦੀਆਂ ਕੁੜੀਆਂ ਵਾਂਗ ਹੀ ਵੱਡੀ ਹੋਈ ਹੈ ਜਿਸ ਦੀ ਸਭ ਤੋਂ ਵੱਡੀ ਵਜਾ ਉਹਨਾ ਦੀ ਮਾਂ ਹੈ । ਉਹਨਾਂ ਨੇ ਕਿਹਾ ਕਿ ਉਹ ਬਹੁਤ ਹੀ ਪ੍ਰੈਕਟੀਕਲ ਹੈ ਤੇ ਉਹ ਹਰ ਫੈਸਲਾ ਬਹੁਤ ਹੀ ਸੋਚ ਸਮਝ ਕੇ ਲੈਂਦੀ ਹੈ । ਉਹਨਾਂ ਨੇ ਖੁਲਾਸਾ ਕੀਤਾ ਕਿ ਉਹਨਾਂ ਨੂੰ ਚਾਹ ਪੀਣਾ ਦਾ ਸ਼ੌਂਕ ਹੈ ਤੇ ਸਵੇਰੇ ਉਠਦੇ ਹੀ ਉਸ ਨੂੰ ਚਾਹ ਚਾਹੀਦੀ ਹੁੰਦੀ ਹੈ ।

https://www.youtube.com/watch?time_continue=11&v=yyS9MnQqEQU

ਚਾਹ ਪੀਣ ਤੋਂ ਬਾਅਦ ਹੀ ਉਹ ਸੈਫ ਅਲੀ ਖਾਨ ਨੂੰ ਗੁੱਡ ਮਾਰਨਿੰਗ ਕਰਦੀ ਹੈ । ਇਸ ਸ਼ੋਅ ਵਿੱਚ ਅੰਮ੍ਰਿਤਾ ਕਰੀਨਾ ਦੀ ਦੂਸਰੀ ਪ੍ਰੈਗਨੇਂਸੀ ਨੂੰ ਲੈ ਕੇ ਕਈ ਖੁਲਾਸੇ ਕਰਦੀ ਹੈ । ਅੰਮ੍ਰਿਤਾ ਮਜ਼ਾਕ ਵਿੱਚ ਕਹਿੰਦੀ ਹੈ ਕਿ ਜੇਕਰ ਕਰੀਨਾ ਦੂਸਰੀ ਵਾਰ ਪ੍ਰੈਗਨੇਂਟ ਹੁੰਦੀ ਹੈ ਤਾਂ ਉਹ ਦੇਸ਼ ਛੱਡ ਦੇਵੇਗੀ ।ਕਰੀਨਾ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਕਰੀਨਾ ਛੇਤੀ ਹੀ ਕਰਨ ਜ਼ੋਹਰ ਦੇ ਨਿਰਦੇਸ਼ਨ ਵਿੱਚ ਬਣ ਰਹੀ ਫਿਲਮ ਤਖਤ ਅਤੇ ਅਕਸ਼ੇ ਕੁਮਾਰ ਦੀ ਫਿਲਮ ਗੁੱਡ ਨਿਊਜ਼ ਵਿੱਚ ਆਵੇਗੀ ।

Related Post