ਆਪਣੀ ਪਹਿਲੀ ਫ਼ਿਲਮ ਦੇ ਹੀਰੋ ਅਭਿਸ਼ੇਕ ਬੱਚਨ ਨੂੰ ‘ਜੀਜੂ’ ਕਹਿ ਕੇ ਬੁਲਾਉਂਦੀ ਸੀ ਕਰੀਨਾ ਕਪੂਰ, ਇਹ ਸੀ ਵਜ੍ਹਾ

By  Rupinder Kaler July 1st 2020 10:49 AM

ਕਰੀਨਾ ਕਪੂਰ ਤੇ ਅਭਿਸ਼ੇਕ ਬੱਚਨ ਦੀ ਫ਼ਿਲਮ ‘ਰਿਫਿਊਜੀ’ ਨੂੰ 20 ਸਾਲ ਹੋ ਗਏ ਹਨ । ਇਸ ਦੇ ਨਾਲ ਹੀ ਇਹਨਾਂ ਕਲਾਕਾਰਾਂ ਦਾ ਫ਼ਿਲਮੀ ਸਫ਼ਰ ਵੀ ਦੋ ਦਹਾਕਿਆਂ ਦਾ ਹੋ ਗਿਆ ਹੈ । ਇਸ ਮੌਕੇ ਤੇ ਕਰੀਨਾ ਕਪੂਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਵੀ ਸ਼ੇਅਰ ਕੀਤਾ ਹੈ । ਭਾਵਂੇ ਡੈਬਿਊ ਫ਼ਿਲਮ ਵਿੱਚ ਅਭਿਸ਼ੇਕ ਕਰੀਨਾ ਦੇ ਹੀਰੋ ਰਹੇ ਹੋਣ, ਪਰ ਸੈੱਟ ਤੇ ਬੇਬੋ ਉਹਨਾਂ ਨੂੰ ਜੀਜੂ ਕਹਿ ਕੇ ਬੁਲਾਉਂਦੀ ਸੀ ।

https://www.instagram.com/p/CCDOBWqpvYB/

ਦਰਅਸਲ ਅਭਿਸ਼ੇਕ ਬੱਚਨ ਦੀ ਭੈਣ ਸ਼ਵੇਤਾ ਦਾ ਵਿਆਹ ਕਰੀਨਾ ਕਪੂਰ ਦੀ ਭੁਆ ਰਿਤੂ ਨੰਦਾ ਦੇ ਬੇਟੇ ਨਿਖਿਲ ਨਾਲ ਹੋਇਆ ਹੈ । ਇਹਨਾਂ ਦੇ ਵਿਆਹ ਦੌਰਾਨ ਹੀ ਕਰਿਸ਼ਮਾ ਕਪੂਰ ਤੇ ਅਭਿਸ਼ੇਕ ਇੱਕ ਦੂਜੇ ਦੇ ਨੇੜੇ ਆ ਗਏ ਸਨ । ਕਹਿੰਦੇ ਹਨ ਕਿ ਫ਼ਿਲਮ ਰਿਫਿਊਜੀ ਦੇ ਸੈੱਟ ਤੇ ਕਰਿਸ਼ਮਾ ਕਪੂਰ ਅਕਸਰ ਅਭਿਸ਼ੇਕ ਨੂੰ ਮਿਲਣ ਜਾਂਦੀ ਸੀ ਤੇ ਕਰੀਨਾ ਅਭਿਸ਼ੇਕ ਨੂੰ ਜੀਜੂ ਕਹਿ ਕੇ ਬੁਲਾਉਂਦੀ ਸੀ ।

ਇੱਥੇ ਹੀ ਬਸ ਨਹੀਂ ਅਭਿਸ਼ੇਕ ਤੇ ਕਰਿਸ਼ਮਾ ਕਪੂਰ ਦੀ ਮੰਗਣੀ ਵੀ ਹੋਈ ਸੀ ਪਰ ਦੋਹਾਂ ਦਾ ਇਹ ਰਿਸ਼ਤਾ ਛੇਤੀ ਟੁੱਟ ਗਿਆ ਸੀ । ਕਹਿੰਦੇ ਹਨ ਕਿ ਇਹ ਰਿਸ਼ਤਾ ਕਰਿਸ਼ਮਾ ਦੀ ਮੰਮੀ ਬਬੀਤਾ ਕਰਕੇ ਟੁੱਟਿਆ ਸੀ ਕਿਉਂਕਿ ਬਬਿਤਾ ਆਪਣੀ ਸੂਪਰਸਟਾਰ ਬੇਟੀ ਦਾ ਰਿਸ਼ਤਾ ਅਭਿਸ਼ੇਕ ਵਰਗੇ ਸਟਰਗਲ ਕਰਨ ਵਾਲੇ ਐਕਟਰ ਨਾਲ ਨਹੀਂ ਕਰਨਾ ਚਾਹੁੰਦੀ ਸੀ ।

Related Post