ਪਿਤਾ ਨਾਲ ਨਜ਼ਰ ਆ ਰਹੀ ਇਸ ਬੱਚੀ ਦਾ ਕਿਸੇ ਸਮੇਂ ਬਾਲੀਵੁੱਡ 'ਚ ਚੱਲਦਾ ਸੀ ਸਿੱਕਾ,ਹੁਣ ਫ਼ਿਲਮਾਂ ਤੋਂ ਬਣਾਈ ਦੂਰੀ, ਪਹਿਚਾਣੋ ?
ਹਰ ਰੋਜ਼ ਹੀ ਸੋਸ਼ਲ ਮੀਡੀਆ 'ਤੇ ਸਿਤਾਰਿਆਂ ਦੀਆਂ ਬਚਪਨ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਸ ਟਰੈਂਡ ਦੇ ਚਲਦਿਆਂ ਅਜਿਹੀਆਂ ਪੁਰਾਣੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਹਨ ਜਿਹੜੀਆਂ ਤੁਸੀਂ ਪਹਿਲਾਂ ਕਦੇ ਨਹੀਂ ਦੇਖੀਆਂ ਹੋਣਗੀਆਂ। ਅਜਿਹੀ ਹੀ ਤਸਵੀਰ ਬਾਲੀਵੁੱਡ ਦੇ ਕਪੂਰ ਖਾਨਦਾਨ ਦੇ ਇੱਕ ਸਿਤਾਰੇ ਦੀ ਸਾਹਮਣੇ ਆਈ ਹੈ ਜਿਸ 'ਚ ਇੱਕ ਕਿਊਟ ਬੱਚੀ ਆਪਣੇ ਐਕਟਰ ਪਿਤਾ ਨਾਲ ਨਜ਼ਰ ਆ ਰਹੀ ਹੈ।
View this post on Instagram
Papa’s girl ❤️ #throwbackthursday #regram
ਜੇਕਰ ਨਹੀਂ ਪਹਿਚਾਣਿਆ ਤਾਂ ਦੱਸ ਦਈਏ ਇਹ ਹੈ ਅਦਾਕਾਰਾ ਕਰਿਸ਼ਮਾ ਕਪੂਰ ਜਿਸ ਨੇ ਅੱਜ ਕੱਲ੍ਹ ਫ਼ਿਲਮਾਂ ਤੋਂ ਦੂਰੀ ਬਣਾਈ ਹੋਈ ਹੈ। ਕਰਿਸ਼ਮਾ ਕਪੂਰ ਫ਼ਿਲਮਾਂ ਤੋਂ ਦੂਰ ਆਪਣੇ ਬੱਚਿਆਂ ਦੀ ਪਰਵਰਿਸ਼ 'ਚ ਰੁੱਝੇ ਹੋਏ ਹਨ। ਉਹ ਅਕਸਰ ਆਪਣੀ ਭੈਣ ਕਰੀਨਾ ਕਪੂਰ ਨਾਲ ਪਾਰਟੀਜ਼ 'ਚ ਨਜ਼ਰ ਆਉਂਦੀ ਰਹਿੰਦੀ ਹੈ। ਕਰਿਸ਼ਮਾ ਕਪੂਰ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੇ ਬੱਚਿਆਂ ਨਾਲ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਸਾਂਝੀ ਕਰਦੇ ਰਹਿੰਦੇ ਹਨ।
ਹੋਰ ਵੇਖੋ :ਜਲਦ ਸਾਹਮਣੇ ਆਵੇਗਾ ਰੁਬੀਨਾ ਬਾਜਵਾ ਤੇ ਰੌਸ਼ਨ ਪ੍ਰਿੰਸ ਦੀ ਫ਼ਿਲਮ 'ਨਾਨਕਾ ਮੇਲ' ਦਾ ਟਰੇਲਰ
View this post on Instagram
Happy birthday to the best sister ever❤️ #sisters #sisterlove? #birthday
ਕਰਿਸ਼ਮਾ ਕਪੂਰ ਵੱਲੋਂ ਆਪਣੇ ਪਿਤਾ ਰਣਧੀਰ ਕਪੂਰ ਨਾਲ ਸਾਂਝੀ ਕੀਤੀ ਇਸ ਤਸਵੀਰ ਦੀ ਕੈਪਸ਼ਨ 'ਚ ਉਹਨਾਂ ਲਿਖਿਆ,'ਆਪਣੇ ਪਾਪਾ ਦੀ ਬੇਟੀ'। ਬਾਲੀਵੁੱਡ ਦੇ ਕਈ ਹੋਰ ਵੀ ਸਿਤਾਰਿਆਂ ਵੱਲੋਂ ਉਹਨਾਂ ਦੀ ਇਸ ਤਸਵੀਰ ਦੇ ਹੇਠ ਕਮੈਂਟ ਕੀਤੇ ਜਾ ਰਹੇ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਬਹੁਤ ਜਲਦ ਕਰਿਸ਼ਮਾ ਕਪੂਰ ਵੈੱਬ ਦੀ ਦੁਨੀਆ 'ਚ ਕਦਮ ਰੱਖਣ ਜਾ ਰਹੇ ਹਨ। ਉਹਨਾਂ ਦੀ ਇਸ ਵੈੱਬਸੀਰੀਜ਼ ਦੀ ਕਹਾਣੀ ਮਾਂ ਤੇ ਬੱਚਿਆਂ 'ਤੇ ਅਧਾਰਿਤ ਹੋਣ ਵਾਲੀ ਹੈ। ਪ੍ਰੋਡਿਊਸਰ ਏਕਤਾ ਕਪੂਰ ਨੇ ਮਾਂ ਦਿਵਸ 'ਤੇ ਇਸ ਪ੍ਰੋਜੈਕਟ ਦਾ ਐਲਾਨ ਕੀਤਾ ਸੀ।