ਬਾਲੀਵੁੱਡ ਐਕਟਰੈੱਸ ਕਰਿਸ਼ਮਾ ਕਪੂਰ ਨੇ ਸ਼੍ਰੀ ਦਰਬਾਰ ਸਾਹਿਬ 'ਚ ਟੇਕਿਆ ਮੱਥਾ 

By  Rupinder Kaler April 22nd 2019 01:22 PM -- Updated: April 22nd 2019 01:29 PM

ਬਾਲੀਵੁੱਡ ਐਕਟਰੈੱਸ ਕਰਿਸ਼ਮਾ ਕਪੂਰ ਨੇ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਹੈ । ਉਹਨਾਂ ਨੇ ਦਰਬਾਰ ਸਾਹਿਬ ਦੀ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤੀ ਹੈ । ਤਸਵੀਰ ਵਿੱਚ ਕਰਿਸ਼ਮਾ ਕਪੂਰ ਪੀਲੇ ਰੰਗ ਦੇ ਸੂਟ ਵਿੱਚ ਸਿਰ ਤੇ ਦੁਪੱਟਾ ਲੈ ਕੇ ਖੜੀ ਦਿਖਾਈ ਦੇ ਰਹੀ ਹੈ ।ਤਸਵੀਰ ਵਿੱਚ ਕਰਿਸ਼ਮਾ ਕਪੂਰ ਦੇ ਪਿੱਛੇ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਹੋ ਰਹੇ ਹਨ । ਇਸ ਤਸਵੀਰ ਨੂੰ ਕਰਿਸ਼ਮਾ ਕਪੂਰ ਨੇ ਇੱਕ ਕੈਪਸ਼ਨ ਵੀ ਦਿੱਤਾ ਹੈ । ਉਹਨਾਂ ਦੇ ਪ੍ਰਸ਼ੰਸਕ ਇਸ ਤਸਵੀਰ ਨੂੰ ਕਾਫੀ ਪਸੰਦ ਕਰ ਰਹੇ ਹਨ ।

ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਰਿਸ਼ਮਾ ਕਪੂਰ ਫ਼ਿਲਮੀ ਦੁਨੀਆ ਤੋਂ ਦੂਰ ਹੈ । ਪਰ ਉਹ ਆਪਣੀਆਂ ਤਸਵੀਰਾਂ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ । ਉਹ ਅਕਸਰ ਕਿਸੇ ਨਾ ਕਿਸੇ ਪਾਰਟੀ ਵਿੱਚ ਦਿਖਾਈ ਦੇ ਜਾਂਦੀ ਹੈ ।

karisma-kapoor karisma-kapoor

Related Post