Karisma Kapoor makes a big reveal about her failed marriage.
Rupinder Kaler
March 21st 2020 11:17 AM
ਕਰਿਸ਼ਮਾ ਕਪੂਰ ਫ਼ਿਲਮਾਂ ਤੋਂ ਦੂਰ ਹੈ ਪਰ ਉਹ ਆਪਣੀ ਵੈੱਬ ਸੀਰੀਜ਼ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਹੈ । ਏਕਤਾ ਕਪੂਰ ਦੀ ਇਸ ਵੈੱਬ ਸੀਰੀਜ਼ ਰਾਹੀਂ ਕਰਿਸ਼ਮਾ ਕਪੂਰ ਨੇ ਡਿਜੀਟਲ ਡੈਬਿਊ ਕੀਤਾ ਹੈ । ਪਰ ਜੇਕਰ ਦੇਖਿਆ ਜਾਵੇ ਤਾਂ ਕਰਿਸ਼ਮਾ ਕਪੂਰ ਨੇ ਜਿੰਨੀ ਸਫਲਤਾ ਆਪਣੇ ਕਰੀਅਰ ਵਿੱਚ ਹਾਸਲ ਕੀਤੀ ਓਨੀਂ ਪਰਸਨਲ ਲਾਈਫ ਵਿੱਚ ਨਹੀਂ ਕੀਤੀ । ਅਭਿਸ਼ੇਕ ਬੱਚਨ ਨਾਲੋਂ ਰਿਸ਼ਤਾ ਟੁੱਟਣ ਤੋਂ ਬਾਅਦ ਕਰਿਸ਼ਮਾ ਕਪੂਰ ਨੇ ਕਾਰੋਬਾਰੀ ਸੰਜੇ ਕਪੂਰ ਨਾਲ ਵਿਆਹ ਕਰਵਾਇਆ, ਪਰ ਇਹ ਵਿਆਹ ਪਹਿਲੇ ਦਿਨ ਤੋਂ ਹੀ ਕੁਝ ਠੀਕ ਨਹੀਂ ਰਿਹਾ ।