ਇਹ ਸੀਨ ਯਾਦ ਕਰਕੇ ਕਰਿਸ਼ਮਾ ਕਪੂਰ ਦੀ ਅੱਜ ਵੀ ਕੰਬ ਜਾਂਦੀ ਹੈ ਰੂਹ, 24 ਸਾਲਾਂ ਬਾਅਦ ਕੀਤਾ ਇਹ ਖੁਲਾਸਾ

By  Rupinder Kaler March 6th 2020 12:04 PM

ਕਰਿਸ਼ਮਾ ਕਪੂਰ 90 ਦੇ ਦਹਾਕੇ ਦੀ ਸਭ ਤੋਂ ਖੂਬਸੂਰਤ, ਬੋਲਡ ਤੇ ਟੈਲੇਂਟਿਡ ਅਦਾਕਾਰਾ ਹੈ । ਇਸ ਦਹਾਕੇ ਵਿੱਚ ਕਰਿਸ਼ਮਾ ਦਾ ਕਾਫੀ ਬੋਲਬਾਲਾ ਰਿਹਾ ਹੈ । ਉਹਨਾਂ ਦੀਆਂ ਫ਼ਿਲਮਾਂ ਲੋਕਾਂ ਨੂੰ ਕਾਫੀ ਪਸੰਦ ਆਉਂਦੀਆਂ ਸਨ। 1996 ਵਿੱਚ ਆਈ ਫ਼ਿਲਮ ‘ਰਾਜਾ ਹਿੰਦੋਸਤਾਨੀ’ ਹਰ ਇੱਕ ਨੂੰ ਯਾਦ ਹੋਵੇਗੀ । ਇਹ ਫ਼ਿਲਮ ਬਾਕਸ ਆਫ਼ਿਸ ਤੇ ਬਲਾਕਬਸਟਰ ਹਿੱਟ ਹੋਈ ਸੀ। ਇਸ ਫ਼ਿਲਮ ਦੇ 24 ਸਾਲਾਂ ਬਾਅਦ ਕਰਿਸ਼ਮਾ ਕਪੂਰ ਨੇ ਇਸ ਫ਼ਿਲਮ ਨਾਲ ਜੁੜਿਆ ਇੱਕ ਰਾਜ਼ ਖੋਲਿਆ ਹੈ ।

https://www.instagram.com/p/B8I92BAlU5v/

ਇਸ ਫ਼ਿਲਮ ਦਾ ਇੱਕ ਸੀਨ ਬਹੁਤ ਚਰਚਾ ਵਿੱਚ ਰਿਹਾ ਸੀ । ਇਹ ਸੀਨ ਸੀ ਕਰਿਸ਼ਮਾ ਤੇ ਆਮਿਰ ਦਾ ‘ਕਿਸਿੰਗ ਸੀਨ’ । ਇਸ ਸੀਨ ਨੇ ਬਹੁਤ ਸੁਰਖੀਆਂ ਬਟੋਰੀਆਂ ਸਨ । ਹੁਣ ਕਰਿਸ਼ਮਾ ਨੇ ਦੱਸਿਆ ਕਿ ਇਹ ਸੀਨ ਕਰਦੇ ਹੋਏ ਬਹੁਤ ਕੰਬ ਰਹੀ ਸੀ । ਕਰਿਸ਼ਮਾ ਕਪੂਰ ਨੇ ਦੱਸਿਆ ਕਿ ‘ਰਾਜਾ ਹਿੰਦੋਸਤਾਨੀ’ ਨੂੰ ਲੈ ਕੇ ਬਹੁਤ ਸਾਰੀਆਂ ਯਾਦਾਂ ਹਨ, ਜਦੋਂ ਇਹ ਫ਼ਿਲਮ ਆਈ ਸੀ ਤਾਂ ਲੋਕਾਂ ਵਿੱਚ ਇਸ ਦਾ ਕਿਸਿੰਗ ਸੀਨ ਕਾਫੀ ਚਰਚਾ ਵਿੱਚ ਰਿਹਾ ਸੀ ।

ਪਰ ਦਰਸ਼ਕ ਨਹੀਂ ਜਾਣਦੇ ਕਿ ਇਸ ਸੀਨ ਨੂੰ ਫਿਲਮਾਉਣ ਲਈ ਉਹਨਾਂ ਨੂੰ ਤਿੰਨ ਦਿਨ ਲੱਗ ਗਏ ਸਨ । ਮੈਂ ਕੰਬ ਰਹੀ ਸੀ ਤੇ ਸੋਚ ਰਹੀ ਸੀ ਕਿ ਕਦੋਂ ਖਤਮ ਹੋਵੇਗਾ ਇਹ ਸੀਨ, ਕਿਉਂਕਿ ਫਰਵਰੀ ਦੇ ਮਹੀਨੇ ਵਿੱਚ ਊਂਟੀ ਵਿੱਚ ਏਨੀਂ ਠੰਡ ਸੀ ਤੇ ਇਹ ਸੀਨ ਸ਼ਾਮ 6 ਵਜੇ ਫ਼ਿਲਮਾਇਆ ਗਿਆ ਸੀ’ ।

https://www.instagram.com/p/B752lS3lbbZ/

ਤੁਹਾਨੂੰ ਦੱਸ ਦਿੰਦੇ ਹਾਂ ਕਿ ਕਰਿਸ਼ਮਾ ਕਪੂਰ ਫ਼ਿਲਮ ਇੰਡਸਟਰੀ ਤੋਂ ਕਾਫੀ ਦੂਰ ਹੈ, ਫਿਰ ਵੀ ਉਹਨਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਘੱਟ ਨਹੀਂ ਹੋਈ । ਹੁਣ ਉਹ ਛੇਤੀ ਹੀ ਡਿਜੀਟਲ ਡੈਬਿਉ ਕਰਨ ਲਈ ਤਿਆਰ ਹੈ ।

https://www.instagram.com/p/B6LMR9olhmB/

Related Post