ਅੰਮ੍ਰਿਤ ਮਾਨ ਨੇ ਆਪਣੀ ਕੋ ਸਟਾਰ ਨੂੰ ਇੰਝ ਕੀਤਾ ਪ੍ਰੇਸ਼ਾਨ , ਦੇਖੋ ਵੀਡੀਓ

By  Aaseen Khan November 30th 2018 08:03 AM -- Updated: November 30th 2018 08:05 AM

ਅੰਮ੍ਰਿਤ ਮਾਨ ਨੇ ਆਪਣੀ ਕੋ ਸਟਾਰ ਨੂੰ ਇੰਝ ਕੀਤਾ ਪ੍ਰੇਸ਼ਾਨ , ਦੇਖੋ ਵੀਡੀਓ  : ਅੰਮ੍ਰਿਤ ਮਾਨ ਦੀ ਆਉਣ ਵਾਲੀ ਫਿਲਮ "ਦੋ ਦੂਣੀ ਪੰਜ" ਜੋ ਕਿ 2019 'ਚ 11 ਜਨਵਰੀ ਨੂੰ ਰਿਲੀਜ਼ ਕੀਤੀ ਜਾਣੀ ਹੈ। ਫ਼ਿਲਮ ਦੇ ਸੈੱਟ ਤੋਂ ਕਰਮਜੀਤ ਅਨਮੋਲ , ਅੰਮ੍ਰਿਤ ਮਾਨ ਅਤੇ ਅਤੇ ਈਸ਼ਾ ਰਿਖੀ ਜੋ ਕਿ ਫਿਲਮ 'ਚ ਫੀਮੇਲ ਲੀਡ ਦੇ ਤੌਰ ਤੇ ਕੰਮ ਕਰ ਰਹੇ ਹਨ ਦੀਆਂ ਮਸਤੀ ਕਰਦੇ ਦੀ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

https://www.instagram.com/p/BqykGpLBap8/

ਇਹ ਵੀਡੀਓ ਖੁਦ ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਪੇਜ 'ਤੇ ਸ਼ੇਅਰ ਕੀਤੀ ਹੈ। ਵੀਡੀਓ 'ਚ ਕਾਰਮਜੀਤ ਫਿਲਮ ਦੀ ਐਕਟ੍ਰੈਸ ਤੋਂ ਕੁੱਝ ਸਵਾਲ ਪੁੱਛਦੇ ਨਜ਼ਰ ਆ ਰਹੇ ਹਨ। ਉੱਥੇ ਹੀ ਈਸ਼ਾ ਰਿਖੀ ਨੇ ਆਪਣਾ ਦੁੱਖ ਬਿਆਨ ਕਰਦਿਆਂ ਅੰਮ੍ਰਿਤ ਮਾਨ 'ਤੇ ਉਹਨਾਂ ਨੂੰ ਤੰਗ ਕਰਨ ਦੇ ਇਲਜ਼ਾਮ ਲਗਾਏ ਹਨ। ਅੰਮ੍ਰਿਤ ਮਾਨ ਨੇ ਵੀ ਆਪਣਾ ਬਚਾ ਕੀਤਾ ਹੈ ਤੇ ਆਪਣੇ ਆਪ ਨੂੰ ਬੜਾ ਹੀ ਬੀਬਾ ਮੁੰਡਾ ਦੱਸਿਆ ਹੈ। ਚਲੋ ਇਹ ਸਭ ਤਾਂ ਮਜ਼ਾਕ ਸੀ ਅਤੇ ਫ਼ਿਲਮਾਂ ਦੇ ਸੈਟ 'ਤੇ ਅਜਿਹੇ ਹਾਸੀ ਮਜ਼ਾਕ ਚਲਦੇ ਹੀ ਰਹਿੰਦੇ ਹਨ। ਈਸ਼ਾ ਰਿਖੀ ਕਰਮਜੀਤ ਅਨਮੋਲ ਨੂੰ ਕਹਿੰਦੇ ਨਜ਼ਰ ਆ ਰਹੇ ਹਨ ਕਿ ਉਹ ਪ੍ਰਮੋਸ਼ਨ ਦੇ ਸਮੇਂ ਜੋ ਵੀ ਕਹਿਣਗੇ ਸੱਚ ਕਹਿਣਗੇ। ਅਤੇ ਅੰਮ੍ਰਿਤ ਮਾਨ ਬਾਰੇ ਦੱਸਣਗੇ ਕਿ ਉਹਨਾਂ ਨੂੰ ਕਿੰਨ੍ਹਾ ਤੰਗ ਕਿਤਾ ਹੈ।

ਦੱਸ ਦਈਏ ਕੁੱਝ ਸਮੇਂ ਪਹਿਲਾਂ ਹੀ ਕਰਮਜੀਤ ਅਨਮੋਲ ਨੇ ਫਿਲਮ ਦੋ ਦੂਣੀ ਪੰਜ ਦਾ ਪਹਿਲਾ ਲੁੱਕ ਸ਼ੇਅਰ ਕੀਤਾ ਸੀ ਜਿਸ ਨੂੰ ਹੈਰੀ ਭੱਟੀ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਅਤੇ ਫਿਲਮ ਨੂੰ ਰੈਪ ਸਟਾਰ ਬਾਦਸ਼ਾਹ ਪ੍ਰੋਡਿਊਸ ਕਰ ਰਹੇ ਹਨ। ਫਿਲਮ ਆਟੇ ਦੀ ਚਿੜੀ ਦੀ ਸਫਲਤਾ ਤੋਂ ਬਾਅਦ ਅੰਮ੍ਰਿਤ ਮਾਨ ਦੀ ਇਹ ਦੂਸਰੀ ਤੀਸਰੀ ਪੰਜਾਬੀ ਫਿਲਮ ਹੋਵੇਗੀ। ਆਟੇ ਦੀ ਚਿੜੀ 'ਚ ਉਹਨਾਂ ਨੀਰੂ ਬਾਜਵਾ ਨਾਲ ਮੇਲ ਲੀਡ ਦਾ ਰੋਲ ਅਦਾ ਕੀਤਾ ਹੈ ਅਤੇ ਉਸ ਤੋਂ ਪਹਿਲਾਂ ਸਿੰਗਰ ਅਤੇ ਐਕਟਰ ਨਿੰਜਾ ਦੀ ਫਿਲਮ ਚੰਨਾ ਮੇਰਿਆ 'ਚ ਅੰਮ੍ਰਿਤ ਮਾਨ ਨੇ ਕੈਮਿਓ ਕੀਤਾ ਸੀ।

new upcoming film with amrit maan

ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਇਹ ਤਾਂ ਅੰਦਾਜ਼ਾ ਹੋ ਗਿਆ ਹੈ ਕਿ ਆਉਣ ਵਾਲੀ ਫਿਲਮ ਦੋ ਦੂਣੀ ਪੰਜ ਦੀ ਸ਼ੂਟਿੰਗ ਬੜੇ ਹੀ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀ ਹੈ। ਵੇਖਣਾ ਹੋਵੇਗਾ ਫਿਲਮ ਵੱਡੇ ਪੜਦੇ 'ਤੇ ਕਿੰਨ੍ਹਾ ਕੁ ਦਮ ਖਮ ਦਿਖਾਉਂਦੀ ਹੈ।

Related Post