ਜਦੋਂ ਕਰਮਜੀਤ ਅਨਮੋਲ ਦਾ ਹੋਇਆ 'ਰੋਦਾਂ' ਵਾਲੀ ਚਾਹ ਨਾਲ ਸਵਾਗਤ,ਵੀਡੀਓ ਵਾਇਰਲ 

By  Shaminder June 21st 2019 12:48 PM

ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਇਸ ਵੀਡੀਓ 'ਚ ਇੱਕ ਕੁੜੀ ਉਨ੍ਹਾਂ ਦੀ ਫ਼ਿਲਮ ਮਿੰਦੋ ਤਸੀਲਦਾਰਨੀ ਦੇ ਇੱਕ ਡਾਈਲੌਗ ਪ੍ਰੋਮੋ ਦੇ ਕਲਿੱਪ 'ਤੇ ਟਿਕਟੌਕ ਕਰਦੀ ਹੋਈ ਦਿਖਾਈ ਦਿੰਦੀ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਇੱਕ ਕੁੜੀ ਲੌਂਗ 'ਤੇ ਲਾਚੀਆਂ ਵਾਲੀ ਚਾਹ ਲੈ ਕੇ ਆਉਂਦੀ ਹੈ ਪਰ ਆਪਣੀ ਤੋਤਲੀ ਬੋਲੀ ਕਰਕੇ ਉਹ ਇਸ ਚਾਹ ਨੂੰ "ਰੋਦਾਂ ਵਾਲੀ ਚਾਹ ਕਹਿੰਦੀ ਹੈ" ਜਿਸ 'ਤੇ ਕਰਮਜੀਤ ਅਨਮੋਲ ਕਹਿੰਦੇ ਹਨ ਕਿ ਰਾਊਂਦਾ ਵਾਲੀ ਚਾਹ ਹੈ ਤਾਂ ਫਿਰ ਰਾਈਫਲ 'ਚ ਹੀ ਪਾ ਕੇ ਲੈ ਆਉਣੀ ਸੀ।

ਹੋਰ ਵੇਖੋ :ਪ੍ਰਵਾਸੀ ਮਜ਼ਦੂਰ ਵੀ ਕਰਮਜੀਤ ਅਨਮੋਲ ਦੇ ਹਨ ਪ੍ਰਸ਼ੰਸਕ,ਫ਼ਿਲਮ ਲਈ ਜ਼ੀਰੀ ਲਗਾਉਣ ਤੋਂ ਕੀਤਾ ਇਨਕਾਰ

https://www.instagram.com/p/By9advfBZLk/

ਜਿਸ 'ਤੇ ਉਹ ਕੁੜੀ ਆਪਣੀ ਤੋਤਲੀ ਬੋਲੀ 'ਚ ਕਹਿੰਦੀ ਹੈ ਕਿ "ਲੌਂਦ 'ਤੇ ਲਾਤੀਆਂ ਵਾਲੀ ਤਾਹ ਏ" ਇਸ ਵੀਡੀਓ ਕਲਿੱਪ ਨੂੰ ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਦੱਸ ਦਈਏ ਕਿ ਕਰਮਜੀਤ ਅਨਮੋਲ ਦੀ ਫ਼ਿਲਮ ਮਿੰਦੋ ਤਸੀਲਦਾਰਨੀ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ ।

https://www.instagram.com/p/ByuvHadBP14/

ਹੁਣ ਅਸੀਂ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਇਹ ਡਾਇਲਾਗਸ ਪ੍ਰੋਮੋ ਅਤੇ ਇਸ ਕੁੜੀ ਦੀ ਵੀਡੀਓ ਜੋ ਕਿ ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ ।  ਮਿੰਦੋ ਤਸੀਲਦਾਰਨੀ ਫ਼ਿਲਮ 'ਚ ਕਰਮਜੀਤ ਅਨਮੋਲ ਅਤੇ ਕਵਿਤਾ ਕੌਸ਼ਿਕ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ । ਇਸ ਤੋਂ ਇਲਾਵਾ ਰਾਜਵੀਰ ਜਵੰਦਾ ਅਤੇ ਈਸ਼ਾ ਰਿਖੀ ਵੀ ਇਸ ਫ਼ਿਲਮ 'ਚ ਦਰਸ਼ਕਾਂ ਦਾ ਮਨੋਰੰਜਨ ਕਰਦੇ ਦਿਖਾਈ ਦੇਣਗੇ । ਇਹ ਫ਼ਿਲਮ 28 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ ।

Related Post