ਜਦੋਂ ਕਵਿਤਾ ਕੌਸ਼ਿਕ ਨੇ ਗਾਇਆ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਗੀਤ  'ਇੱਕ ਕੁੜੀ ਜਿਹਦਾ ਨਾਂਅ ਮੁਹੱਬਤ' 

By  Shaminder March 28th 2019 03:08 PM

ਕਰਮਜੀਤ ਅਨਮੋਲ   ਆਪਣੀ ਕੋ ਸਟਾਰ ਕਵਿਤਾ ਕੌਸ਼ਿਕ ਨਾਲ ਸੈੱਟ 'ਤੇ ਖੂਬ ਮਸਤੀ ਕਰ ਰਹੇ ਨੇ । ਉਹ ਸੈੱਟ ਤੇ ਰੁੱਝੇ ਹੋਏ ਸ਼ੈਡਿਊਲ ਚੋਂ ਵੀ ਕੁਝ ਸਮਾਂ ਹਾਸੇ ਮਜ਼ਾਕ ਲਈ ਕੱਢ ਹੀ ਲੈਂਦੇ ਨੇ । ਉਨ੍ਹਾਂ ਨੇ ਮਿੰਦੋ ਤਸੀਲਦਾਰਨੀ ਦੇ ਸੈੱਟ ਤੋਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਨੇ ।

ਹੋਰ ਵੇਖੋ  :ਕੁੜ੍ਹੀਆਂ ਦੀ ਕਿਸ ਆਦਤ ਤੋਂ ਮਿੰਦੋ ਤਸੀਲਦਾਰਨੀ ਦੇ ਸੈੱਟ ‘ਤੇ ਪਰੇਸ਼ਾਨ ਹੋਏ ਕਰਮਜੀਤ ਅਨਮੋਲ,ਵੇਖੋ ਵੀਡੀਓ

https://www.instagram.com/p/Bvi3QO8BDOH/

ਇਨ੍ਹਾਂ ਵੀਡੀਓਜ਼ 'ਚ ਤੁਸੀਂ ਵੇਖ ਸਕਦੇ ਹੋ ਕਿ ਕਵਿਤਾ ਕੌਸ਼ਿਕ ਸ਼ਿਵ ਕੁਮਾਰ ਬਟਾਲਵੀ ਦਾ ਲਿਖਿਆ ਗੀਤ ਇੱਕ ਕੁੜੀ ਜਿਹਦਾ ਨਾਂਅ ਮੁਹੱਬਤ ਗਾ ਕੇ ਸੁਣਾ ਰਹੀ ਹੈ ਅਤੇ ਉਸੇ ਵੇਲੇ ਪਿਛੋਂ ਆ ਕੇ ਕਰਮਜੀਤ ਅਨਮੋਲ ਉਨ੍ਹਾਂ ਦੇ ਗਾਉਣ 'ਚ ਸਾਥ ਦੇ ਰਹੇ ਨੇ । ਇਸ ਵੀਡੀਓ ਨੂੰ ਦੋਨਾਂ ਦੇ ਫੈਨਸ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਵੀਡੀਓ 'ਤੇ ਲਗਾਤਾਰ ਕਮੈਂਟ ਕਰ ਰਹੇ ਨੇ । ਦੱਸ ਦਈਏ ਕਿ ਕਰਮਜੀਤ ਅਨਮੋਲ ਮਿੰਦੋ ਤਸੀਲਦਾਰਨੀ ਫ਼ਿਲਮ 'ਚ ਨਜ਼ਰ ਆਉਣਗੇ ਅਤੇ ਲੋਕਾਂ ਨੂੰ ਉਨ੍ਹਾਂ ਦੀ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ ।

Mindo taseeldarni shoot start on locations video karmjit anmol rajvir jawanda kavita Mindo taseeldarni shoot start on locations video karmjit anmol rajvir jawanda kavita

 

Related Post