ਕਰਮਜੀਤ ਅਨਮੋਲ ਨੇ ਗਾਈ ਹੈ ਬਾਬਾ ਅਜੀਤ ਸਿੰਘ ਜੀ ਦੀ ਵਾਰ ,ਹੋ ਰਹੀ ਹੈ ਸ਼ੂਟਿੰਗ ਵੇਖੋ ਵੀਡਿਓ 

By  Shaminder December 14th 2018 11:07 AM

ਅੱਜ ਬਾਬਾ ਫਤਿਹ ਸਿੰਘ ਜੀ ਦਾ ਪ੍ਰਕਾਸ਼ ਦਿਵਸ ਹੈ ।ਇਸ  ਦੇ ਮੌਕੇ 'ਤੇ ਬਾਬਾ ਅਜੀਤ ਸਿੰਘ ਜੀ ਦੀ ਵਾਰ ਦਾ ਵੀਡਿਓ ਕੀਤਾ ਗਿਆ ਹੈ ।ਇਸ ਬਾਰੇ ਕਰਮਜੀਤ ਅਨਮੋਲ ਨੇ ਜਾਣਕਾਰੀ ਦਿੱਤੀ ਹੈ । ਇਸ ਵਾਰ ਦਾ ਵੀਡਿਓ ਪਰਮ ਧੀਮਾਨ ਨੇ ਤਿਆਰ ਕੀਤਾ ਹੈ । ਇਸ ਦੇ ਨਾਲ ਕਰਮਜੀਤ ਅਨਮੋਲ ਦੇ ਸਾਥੀ ਸੈਮ ਨੇ ਵੀ ਇਸ ਵੀਡਿਓ ਨੂੰ ਬਨਾਉਣ 'ਚ ਸਾਥ ਦਿੱਤਾ ਹੈ ।

ਹੋਰ ਵੇਖੋ : ਕਰਮਜੀਤ ਅਨਮੋਲ ਨੂੰ ਛਿੜਿਆ ਕਾਂਬਾ ,ਠੰਡ ਨਾਲ ਹੋਇਆ ਬੁਰਾ ਹਾਲ ,ਵੇਖੋ ਵੀਡਿਓ

https://www.instagram.com/p/BrVQGhRhyFp/

ਕਰਮਜੀਤ ਅਨਮੋਲ ਨੇ ਉਮੀਦ ਜਤਾਈ ਹੈ ਕਿ ਉਨ੍ਹਾਂ ਦੀ ਇਹ ਛੋਟੀ ਜਿਹੀ ਕੋਸ਼ਿਸ਼ ਲੋਕਾਂ ਨੂੰ ਜ਼ਰੂਰ ਪਸੰਦ ਆਏਗੀ । ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਕਰਮਜੀਤ ਅਨਮੋਲ ਨੇ ਉਮੀਦ ਜਤਾਈ ਹੈ ਕਿ ਇਹ ਵੀਡਿਓ ਲੋਕਾਂ ਨੂੰ ਪਸੰਦ ਆਏਗਾ । ਇਸ ਵੀਡਿਓ ਦੇ ਜਲਦ ਰਿਲੀਜ਼ ਹੋਣ ਦੀ ਸੰਭਾਵਨਾ ਹੈ ।

ਦੱਸ ਦਈਏ ਕਿ ਕਰਮਜੀਤ ਅਨਮੋਲ ਜਿੱਥੇ ਅਦਾਕਾਰੀ 'ਚ ਆਪਣੇ ਜੌਹਰ ਵਿਖਾ ਚੁੱਕੇ ਨੇ । ਉੱਥੇ ਹੀ  ਹੁਣ ਉਹ ਗਾਇਕੀ ਦੇ ਖੇਤਰ 'ਚ ਵੀ ਮੱਲਾਂ ਮਾਰ ਰਹੇ ਨੇ । ਹੁਣ ਤੱਕ ਉਹ ਕਈ ਫਿਲਮਾਂ ਲਈ ਗੀਤ ਗਾ ਚੁੱਕੇ ਨੇ ਅਤੇ ਉਨ੍ਹਾਂ ਦੀ ਗਾਇਕੀ ਵੀ ਓਨੀ ਹੀ ਮਕਬੂਲ ਹੋ ਰਹੀ ਹੈ ਜਿੰਨੀ ਕਿ ਉਨ੍ਹਾਂ ਦੀ ਐਕਟਿੰਗ ।

Related Post