ਕਿਸਾਨਾਂ ਦੇ ਹੱਕ 'ਚ ਅੱਗੇ ਆਏ ਕਰਮਜੀਤ ਅਨਮੋਲ ,ਦਿੱਤਾ ਇਹ ਸੁਨੇਹਾ,ਵੇਖੋ ਵੀਡਿਓ 

By  Shaminder February 5th 2019 04:40 PM

ਪਿਛਲੇ ਦਿਨੀਂ ਬਰਸਾਤ ਅਤੇ ਗੜ੍ਹੇਮਾਰੀ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ 'ਚ ਖੜੀਆਂ ਫਸਲਾਂ ਤਬਾਹ ਹੋ ਗਈਆਂ ਸਨ । ਸਰਕਾਰ ਕੋਲ ਮਦਦ ਦੀ ਗੁਹਾਰ ਕਿਸਾਨਾਂ ਵੱਲੋਂ ਲਗਾਈ ਗਈ । ਪਰ ਸਰਕਾਰ ਵੱਲੋਂ ਵੀ ਕੋਈ ਮਦਦ ਦਾ ਕੋਈ ਤਸੱਲੀਬਖਸ਼ ਜਵਾਬ ਨਾ ਮਿਲਣ 'ਤੇ ਕਿਸਾਨਾਂ ਨੇ ਖੁਦ ਹੀ ਆਪਣੇ ਕਿਸਾਨ ਸਾਥੀਆਂ ਦੀ ਮਦਦ ਕਰਨ ਦਾ ਬੀੜਾ ਚੁੱਕਿਆ ਅਤੇ ਸੋਸ਼ਲ ਮੀਡੀਆ 'ਤੇ ਕੁਝ ਦਿਨ ਪਹਿਲਾਂ ਇੱਕ ਵੀਡਿਓ ਪਾ ਕੇ ਆਪਣੇ ਕਿਸਾਨ ਭਰਾਵਾਂ ਦੀ ਸਹਾਇਤਾ ਕਰਨੀ ਸ਼ੁਰੂ ਕਰ ਦਿੱਤੀ ।

ਹੋਰ ਵੇਖੋ :  ਇਸ ਸਖਸ਼ ਕਰਕੇ ਸੁਖਮਨ ਚੋਹਲਾ ਬਣਿਆ ਸੀ ਵੱਡਾ ਕਬੱਡੀ ਖਿਡਾਰੀ, ਦੇਖੋ ਵੀਡਿਓ

ਇਸੇ ਤਰ੍ਹਾਂ ਦੇ ਹੀ ਕੁਝ ਕਿਸਾਨ ਸਨ ਗੋਨਿਆਣਾ ਕਲਾਂ ਦੇ । ਜਿਨ੍ਹਾਂ ਨੇ ਪਸ਼ੂਆਂ ਲਈ ਹਰਾ ਚਾਰਾ ਲੈ ਕੇ ਮਾਣਕੀ ੇ ਪਿੰਡ ਵੱਲ ਜਾ ਰਹੇ ਸਨ ।ਇਹ ਪਿੰਡ ਗੋਨਿਆਣਾ ਕਲਾਂ ਤੋਂ ਸੌ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ।ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਕਣਕ ਹੋਈ ਤਾਂ ਉਹ ਕਣਕ ਵੀ ਲੈ ਕੇ ਜਾਣਗੇ। ਇਸ ਵੀਡਿਓ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਹੈ ਕਰਮਜੀਤ ਅਨਮੋਲ ਨੇ । ਕਰਮਜੀਤ ਅਨਮੋਲ ਨੇ ਇਸ ਕੋਸ਼ਿਸ਼ ਦੀ ਸ਼ਲਾਘਾ ਕਰਦੇ ਹੋਏ ਆਪਣੇ ਫੇਸਬੁਕ ਅਕਾਊਂਟ 'ਤੇ ਲਿਖਿਆ  ਇਸ ਤਰਾਂ ਭਾਈਚਾਰਕ ਸਾਂਝ ਹੋਣੀ ਚਾਹੀਦੀ ਐ ਸਾਡੇ ਪਿੰਡਾਂ ਵਿੱਚ ਰੂਹ ਖੁਸ਼ ਹੋਗੀ ਦੇਖਕੇ ਜਿਉਂਦੇ ਰਹੋ ਵੀਰੋ ਇਸੇ ਤਰਾਂ ਮਦਦ ਕਰਦੇ ਰਹੋ ਦੁੱਖ ਸੁੱਖ ਚ ਇੱਕ ਦੂਜੇ ਦੀ

karamjit_anmol_ karamjit_anmol_

ਕਿਸਾਨਾਂ ਵੱਲੋਂ ਚੁੱਕਿਆ ਗਿਆ ਇਹ ਕਦਮ ਵਾਕਏ ਹੀ ਕਾਬਿਲੇਤਾਰੀਫ ਹੈ ।ਇਸੇ ਤਰ੍ਹਾਂ ਦੁੱਖ ਸੁੱਖ ਜੇ ਸਾਂਝੀਵਾਲ ਹਰ ਕੋਈ ਬਣ ਜਾਏ ਤਾਂ ਸਮਾਜ 'ਚ ਕਿਸੇ 'ਤੇ ਕੋਈ ਦੁੱਖ ਹੀ ਨਹੀਂ ਰਹੇਗਾ ।

 

Related Post