ਕਰਤਾਰ ਚੀਮਾ ਹੁਣ ਹਮੇਸ਼ਾ ਤਿਆਰ ਹਨ ਨੈਗੇਟਿਵ ਕਿਰਦਾਰ ਲਈ, ਹਾਸਿਲ ਕੀਤੀ ਵੱਡੀ ਉਪਲਬਧੀ, ਦੇਖੋ ਵੀਡੀਓ

By  Aaseen Khan March 18th 2019 11:28 AM

ਕਰਤਾਰ ਚੀਮਾ ਹੁਣ ਹਮੇਸ਼ਾ ਤਿਆਰ ਹਨ ਨੈਗੇਟਿਵ ਕਿਰਦਾਰ ਲਈ, ਹਾਸਿਲ ਕੀਤੀ ਵੱਡੀ ਉਪਲਬਧੀ, ਦੇਖੋ ਵੀਡੀਓ : ਪੰਜਾਬੀ ਅਦਾਕਾਰ ਕਰਤਾਰ ਚੀਮਾ ਜਿਹੜੇ ਆਪਣੀ ਅਦਾਕਾਰੀ ਨਾਲ ਹਮੇਸ਼ਾ ਹੀ ਦਰਸ਼ਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਹੋਏ ਹਨ। ਉਹਨਾਂ ਦੀ ਇਸ ਮਿਹਨਤ ਦਾ ਮੁੱਲ ਵੀ ਹੁਣ ਉਹਨਾਂ ਦੀ ਝੋਲੀ ਪੈ ਚੁੱਕਿਆ ਹੈ। ਜੀ ਹਾਂ ਕਰਤਾਰ ਚੀਮਾ ਨੂੰ ਉਹਨਾਂ ਦੀ ਫਿਲਮ 'ਰੰਗ ਪੰਜਾਬ' 'ਚ ਨੈਗੇਟਿਵ ਰੋਲ ਲਈ ਪੀਟੀਸੀ ਪੰਜਾਬੀ ਫਿਲਮ ਅਵਾਰਡਜ਼ 2019 'ਚ ਬੈਸਟ ਪਰਫਾਰਮੈਂਸ ਇਨ ਨੈਗੇਟਿਵ ਰੋਲ ਆਫ ਦ ਈਅਰ ਦਾ ਖਿਤਾਬ ਮਿਲਿਆ ਹੈ।

 

View this post on Instagram

 

A post shared by Kartar Cheema (@kartarcheema1) on Mar 16, 2019 at 7:55am PDT

ਇਸ ਮੌਕੇ ਕਰਤਾਰ ਚੀਮਾ ਦਾ ਕਹਿਣਾ ਸੀ ਕਿ ਉਹ ਪਿਛਲੇ ਕੁਝ ਸਾਲਾਂ ਤੋਂ ਨਾਇਕ ਦੀ ਭੂਮਿਕਾ ਹੀ ਨਿਭਾ ਰਹੇ ਸੀ 'ਤੇ ਇਸ ਫਿਲਮ 'ਚ ਉਹਨਾਂ ਖਲਨਾਇਕ ਦਾ ਰੋਲ ਨਿਭਾਇਆ ਅਤੇ ਇਸ ਲਈ ਹੀ ਉਹਨਾਂ ਨੂੰ ਇਹ ਉਪਲਬਧੀ ਹਾਸਿਲ ਹੋਈ। ਅਤੇ ਹੁਣ ਉਹਨਾਂ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਹੀ ਨੈਗੇਟਿਵ ਰੋਲ ਲਈ ਤਿਆਰ ਹਨ।

ਹੋਰ ਦੇਖੋ : ਰੌਂਗਟੇ ਖੜੇ ਕਰਦਾ ਹੈ ਜੌਨ ਅਬਰਾਹਮ ਦੀ ਫਿਲਮ RAW ਦਾ ਟਰੇਲਰ, ਦੇਖੋ ਵੀਡੀਓ

ਦੱਸ ਦਈਏ ਕਰਤਾਰ ਚੀਮਾ ਪੰਜਾਬੀ ਫਿਲਮ ਸਿੰਘਮ 'ਚ ਵੀ ਨਜ਼ਰ ਆਉਣਗੇ ਜਿਸ 'ਚ ਵੀ ਨੈਗੇਟਿਵ ਕਿਰਦਾਰ ਨਿਭਾ ਰਹੇ ਹਨ। ਫਿਲਮ 'ਚ ਕਲਾਕਾਰ ਪਰਮੀਸ਼ ਵਰਮਾ ਅਤੇ ਸੋਨਮ ਬਾਜਵਾ ਮੁੱਖ ਭੂਮਿਕਾ ਨਿਭਾ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਦੀ ਫਿਲਮ ਸਿਕੰਦਰ 2 ਵੀ ਜਲਦ ਇਸੇ ਸਾਲ ਦੇਖਣ ਨੂੰ ਮਿਲੇਗੀ ਜਿਸ ਕਰਤਾਰ ਚੀਮਾ ਦੇ ਨਾਲ ਗਾਇਕ ਗੁਰੀ ਵੀ ਅਦਾਕਾਰੀ ਕਰਦੇ ਨਜ਼ਰ ਆਉਣ ਵਾਲੇ ਹਨ।

Related Post