ਆ ਰਿਹਾ ਸਿਕੰਦਰ ਇੱਕ ਵਾਰ ਫੇਰ, ਦੇਖੋ ਸਿਕੰਦਰ 2 ਦਾ ਜ਼ਬਰਦਸਤ ਟੀਜ਼ਰ

By  Aaseen Khan June 3rd 2019 10:37 AM -- Updated: June 3rd 2019 02:01 PM

ਆ ਰਿਹਾ ਸਿਕੰਦਰ ਇੱਕ ਵਾਰ ਫੇਰ, ਦੇਖੋ ਸਿਕੰਦਰ 2 ਦਾ ਜ਼ਬਰਦਸਤ ਟੀਜ਼ਰ : ਸਿਕੰਦਰ ਪੰਜਾਬੀ ਸਿਨੇਮਾ ਦੀ ਬਿਹਤਰੀਨ ਫ਼ਿਲਮਾਂ 'ਚੋਂ ਆਉਂਦੀ ਹੈ। 2013 'ਚ ਆਈ ਕਰਤਾਰ ਚੀਮਾ ਦੀ ਇਸ ਫ਼ਿਲਮ ਨੇ ਪੰਜਾਬ 'ਚ ਵੱਧ ਰਹੇ ਗੈਂਗਸਟਰ ਵਾਦ ਦੇ ਮੁੱਦੇ ਨੂੰ ਦਰਸ਼ਕਾਂ ਅੱਗੇ ਪੇਸ਼ ਕੀਤਾ ਸੀ। ਪਹਿਲੀ ਫ਼ਿਲਮ ਦੀ ਸਫਲਤਾ ਤੋਂ ਬਾਅਦ ਹੁਣ ਸਿਕੰਦਰ 2 ਦਾ ਟੀਜ਼ਰ ਵੀ ਸਾਹਮਣੇ ਆ ਚੁੱਕਿਆ ਹੈ ਅਤੇ ਨਾਲ ਹੀ ਰਿਲੀਜ਼ ਡੇਟ ਵੀ ਤੈਅ ਹੋ ਚੁੱਕੀ ਹੈ। ਜੀ ਹਾਂ ਫ਼ਿਲਮ ਇਸੇ ਸਾਲ 2 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।

 

View this post on Instagram

 

A post shared by Kartar Cheema (@kartarcheema1) on Jan 31, 2019 at 3:57am PST

ਮਾਨਵ ਸ਼ਾਹ ਦੇ ਨਿਰਦੇਸ਼ਨ 'ਚ ਬਣੀ ਸਿਕੰਦਰ ਫ਼ਿਲਮ ਦੇ ਇਸ ਦੂਜੇ ਭਾਗ 'ਚ ਗਾਇਕ ਗੁਰੀ ਵੀ ਆਪਣਾ ਐਕਟਿੰਗ ਡੈਬਿਊ ਕਰਨ ਜਾ ਰਹੇ ਹਨ ਅਤੇ ਫ਼ਿਲਮ ਦੇ ਪਹਿਲੇ ਟੀਜ਼ਰ 'ਚ ਹੀ ਗੁਰੀ ਅਤੇ ਕਰਤਾਰ ਚੀਮਾ ਇੱਕ ਫਰੇਮ 'ਚ ਨਜ਼ਰ ਆ ਰਹੇ ਨੇ। ਇਹਨਾਂ ਤੋਂ ਇਲਾਵਾ ਫ਼ਿਲਮ 'ਚ ਸਾਵਨ ਰੂਪੋਵਾਲੀ,ਨਿਕੀਤ ਢਿੱਲੋਂ,ਰਾਹੁਲ ਜੁਗਰਾਜ,ਵਿਕਟਰ ਜੌਹਨ,ਸੰਜੀਵ ਅੱਤਰੀ,ਨਵਦੀਪ ਕਲੇਰ,ਅਤੇ ਸੀਮਾ ਕੌਸ਼ਲ ਸਮੇਤ ਕਈ ਹੋਰ ਚਿਹਰੇ ਵੀ ਨਜ਼ਰ ਆਉਣ ਵਾਲੇ ਹਨ।

ਹੋਰ ਵੇਖੋ : ਪੰਜਾਬ ਦੇ ਕਿਸਾਨਾਂ ਦੀ ਹਾਲਤ ਬਿਆਨ ਕਰਦੀ ਫ਼ਿਲਮ ਲੈ ਕੇ ਆ ਰਹੇ ਨੇ ਅੰਬਰਦੀਪ

ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ ਧੀਰਜ ਰਤਨ ਦੀ ਰਚਨਾ ਹੈ। ਮੂਵੀ ਨੂੰ ਪ੍ਰੋਡਿਊਸ ਕਰ ਰਹੇ ਹਨ ਖੁਸ਼ਵਿੰਦਰ ਪਰਮਾਰ, ਸਵਪਨ ਮੋਂਗਾ, ਅਨਮੋਲ ਮੋਂਗਾ, ਵਿਪਨ ਗਿੱਲ, ਬਲਕਾਰ ਭੁੱਲਰ ਅਤੇ ਕੇ.ਵੀ. ਢਿੱਲੋਂ। ਦੇਖਣਾ ਹੋਵੇਗਾ ਕੀ ਹੁਣ ਸਿਕੰਦਰ ਦੋ ਪਹਿਲੀ ਫ਼ਿਲਮ ਦੇ ਵਾਂਗ ਕਾਮਯਾਬ ਹੁੰਦੀ ਹੈ ਜਾਂ ਨਹੀਂ।

Related Post