ਪ੍ਰਦੂਸ਼ਣ ਕਰਕੇ ਰੁਕੀ ਕਾਰਤਿਕ ਆਰੀਅਨ ਤੇ ਜਾਹਨਵੀ ਕਪੂਰ ਦੀ ਫ਼ਿਲਮ 'ਦੋਸਤਾਨਾ 2' ਦੀ ਸ਼ੂਟਿੰਗ

By  Aaseen Khan November 12th 2019 04:14 PM

ਦਿੱਲੀ 'ਚ ਹੋਏ ਜਾਨਲੇਵਾ ਪ੍ਰਦੂਸ਼ਣ ਦੇ ਕਾਰਨ ਆਮ ਲੋਕ ਹੀ ਨਹੀਂ ਸਗੋਂ ਫ਼ਿਲਮੀ ਜਗਤ ਨੂੰ ਵੀ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਲੀਵੁੱਡ ਸਿਤਾਰੇ ਵੀ ਇਸ ਤੋਂ ਕਾਫੀ ਪ੍ਰੇਸ਼ਾਨ ਹਨ ਤੇ ਉਹਨਾਂ ਦੇ ਕੰਮ 'ਤੇ ਵੀ ਅਸਰ ਪੈ ਰਿਹਾ। ਪਿਛਲੇ ਦਿਨੀਂ ਪ੍ਰਿਯੰਕਾ ਚੋਪੜਾ ਨੇ ਵੀ ਦਿੱਲੀ 'ਚ ਸ਼ੂਟਿੰਗ ਦੌਰਾਨ ਮਾਸਕ ਲਗਾ ਕੇ ਤਸਵੀਰ ਸਾਂਝੀ ਕਰ ਵੱਧ ਰਹੇ ਪ੍ਰਦੂਸ਼ਣ ਲਈ ਚਿੰਤਾ ਜ਼ਾਹਿਰ ਕੀਤੀ ਸੀ। ਹੁਣ ਇਸ ਦਾ ਅਸਰ ਇੱਕ ਹੋਰ ਬਾਲੀਵੁੱਡ ਫ਼ਿਲਮ 'ਤੇ ਪਿਆ ਹੈ।

dostana 2 dostana 2

ਜੀ ਹਾਂ ਇੱਕ ਐਂਟਰਟੇਨਮੈਂਟ ਵੈੱਬਸਾਈਟ ਦੇ ਮੁਤਾਬਿਕ ਕਾਰਤਿਕ ਆਰੀਅਨ ਅਤੇ ਜਾਹਨਵੀ ਕਪੂਰ ਦੀ ਫ਼ਿਲਮ 'ਦੋਸਤਾਨਾ 2' ਦੀ ਦਿੱਲੀ 'ਚ ਹੋਣ ਵਾਲੀ ਸ਼ੂਟਿੰਗ ਅੱਗੇ ਵਧਾ ਦਿੱਤੀ ਹੈ। ਹੁਣ ਸ਼ੂਟਿੰਗ ਕਰਨ ਲਈ ਸਮੌਗ ਦੇ ਪੂਰੀ ਤਰ੍ਹਾਂ ਹਟਣ ਦਾ ਇੰਤਜ਼ਾਰ ਕੀਤਾ ਜਾਵੇਗਾ ਤੇ ਉਸ ਤੋਂ ਬਾਅਦ ਹੀ ਫ਼ਿਲਮ ਦੇ ਦਿੱਲੀ ਵਾਲੇ ਹਿੱਸੇ ਨੂੰ ਸ਼ੂਟ ਕੀਤਾ ਜਾਵੇਗਾ।

ਹੋਰ ਵੇਖੋ : ਵੀਤ ਨਾਲ ਨਿੱਕਾ ਵੀਤ ਪਹੁੰਚਿਆ ਸ਼ੂਟਿੰਗ ‘ਤੇ, ਵੀਤ ਬਲਜੀਤ ਦੇ ਪੁੱਤਰ ਦਾ ਇਹ ਵੀਡੀਓ ਆ ਰਿਹਾ ਹਰ ਕਿਸੇ ਨੂੰ ਪਸੰਦ

ਪਿਛਲੇ ਦਿਨੀਂ ਪੰਜਾਬ 'ਚ ਸ਼ੁਰੂ ਹੋਈ ਦੋਸਤਾਨਾ ਫ਼ਿਲਮ ਦੀ ਸ਼ੂਟਿੰਗ 2008 'ਚ ਆਈ ਫ਼ਿਲਮ ਦੋਸਤਾਨਾ ਦਾ ਰੀਮੇਕ ਹੋਣ ਵਾਲੀ ਹੈ।ਇਸ ਫ਼ਿਲਮ 'ਚ ਪ੍ਰਿਯੰਕਾ ਚੋਪੜਾ, ਅਭਿਸ਼ੇਕ ਬੱਚਨ, ਬੌਬੀ ਦਿਓਲ ਤੇ ਜੌਨ ਅਬਰਾਹਿਮ ਨੇ ਮੁੱਖ ਭੂਮਿਕਾ ਨਿਭਾਈ ਸੀ।

Related Post