ਗਾਇਕਾ ਕੌਰ ਬੀ ਦੀ ਅੱਖਾਂ ਵਿਚ ਆਏ ਹੰਜੂ, ਵੀਡੀਓ ਨਾਲ ਸਾਂਝਾ ਕਿੱਤੀ ਦਿਲ ਦੀ ਗੱਲ

By  Gourav Kochhar May 25th 2018 11:35 AM

ਵੈਸੇ ਤਾਂ ਜੀ ਕੌਰ ਬੀ ਦੇ ਸਟਾਈਲ ਸਟੇਟਮੈਂਟ ਦੀ ਗੱਲ ਕਰੀਏ ਤੇ ਹਰ ਵਾਰ ਉਨ੍ਹਾਂ ਦਾ ਸਟਾਈਲ ਵੱਖਰਾ ਹੀ ਹੁੰਦਾ ਹੈ ਬਿਲਕੁਲ ਉਨ੍ਹਾਂ ਦੇ ਗੀਤਾਂ ਦੇ ਵਾਂਗ | ਕੌਰ ਬੀ ਹਮੇਸ਼ਾ ਹੀ ਆਪਣੀ ਲੁਕ ਦੇ ਨਾਲ ਕੁਛ ਨਾ ਕੁਛ ਨਵਾਂ ਕਰਦੇ ਰਹਿੰਦੇ ਨੇ ਤਾਂ ਹੀ ਤਾਂ ਉਨ੍ਹਾਂ ਦੇ ਫੈਨਸ ਇੰਨ੍ਹੇ ਨੁਕਤਾਚੀਨ ਨੇ | ਇਸ ਕਰਕੇ ਕੌਰ ਬੀ Kaur B ਵੀ ਆਪਣੇ ਫੈਨਸ ਵੱਲੋ ਦਿੱਤੇ ਗਏ ਸਟਾਈਲ ਟਿਪਸ ਨੂੰ ਮਾਣਦੇ ਨੇ ਤੇ ਉਨ੍ਹਾਂ ਦੀ ਹਰ ਇਕ ਮੰਗ ਨੂੰ ਵੀ ਪੂਰਾ ਕਰਦੇ ਨੇ !

kaur b

ਪੰਜਾਬੀ ਗਾਇਕਾ ਕੌਰ ਬੀ Kaur B ਜਿੰਨ੍ਹੀ ਜਿਆਦਾ ਖੁਸ਼ ਮਿਜ਼ਾਜ ਹੈ ਉਨ੍ਹਾਂ ਹੀ ਇਮੋਸ਼ਨਲ ਵੀ ਹੈ | ਹਾਲ ਹੀ ਵਿਚ ਉਨ੍ਹਾਂ ਦੀ ਇਸ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਉਨ੍ਹਾਂ ਦੀ ਅੱਖਾਂ ਵਿੱਚੋ ਹੰਜੂ ਗਿਰ ਰਹੇ ਹਨ | ਇਹ ਹੰਜੂ ਆਏ ਹਨ ਇਕ ਗੀਤ ਕਰਕੇ, ਮਸ਼ਹੂਰ ਸੂਫੀ ਗਾਇਕ ਹੰਸ ਰਾਜ ਹੰਸ Hans Raj Hans ਨੇ ਹੁਣ ਤੱਕ ਬਹੁਤ ਸਾਰਿਆਂ ਦਾ ਆਪਣੀ ਸੁਰੀਲੀ ਆਵਾਜ਼ ਨਾਲ ਦਿਲ ਜਿਤਿਆ ਹੈ |

GM❤ #LvMusic #LegendHansRajg #Respect #HrtTouching #Feelings #Life #Emotions #Blessings #KudiThodiEmotionalhogyi?!!

A post shared by KaurB (@kaurbmusic) on May 24, 2018 at 10:58pm PDT

ਪਰ ਜਿਥੇ ਹੰਸ ਰਾਜ ਹੰਸ ਨੇ ਦਿਲ ਜਿੱਤੇ ਹਨ ਉਥੇ ਦੂਜੇ ਪਾਸੇ ਕਈਆਂ ਦੇ ਦਿਲ ਦੁਖਾਏ ਵੀ ਹਨ | ਗਾਇਕਾ ਕੌਰ ਬੀ ਦੀ ਅੱਖਾਂ ਵਿਚ ਹੰਜੂ ਵੀ ਹੰਸ ਰਾਜ ਹੰਸ ਦੇ ਇਕ ਗੀਤ "ਇਹ ਜੋ ਸਿਲੀ ਸਿਲੀ" ਨੂੰ ਸੁਨ ਕੇ ਆ ਰਹੇ ਹਨ | ਉਨ੍ਹਾਂ ਦੇ ਹੰਜੂ ਗਿਰਦੇ ਦੀ ਵੀਡੀਓ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀ ਹੈ ਅਤੇ ਕੈਪਸ਼ਨ ਵਿਚ ਲਿਖਿਆ ਹੈ "ਕੁੜੀ ਥੋੜੀ ਇਮੋਸ਼ਨਲ ਹੋ ਗਈ" |

kaur b

Related Post