ਕੌਰ ਬੀ ਨੇ ਕਰਵਾਈ ਵਿਆਹ ਵਿਚ ਅੱਤ, ਫੈਨਸ ਨੇ ਬਣਾਈਆਂ ਵੀਡਿਓਜ਼

By  PTC Buzz December 5th 2017 06:52 AM

ਵਿਆਹਾਂ ਦਾ ਸੀਜ਼ਨ ਪੂਰੇ ਜੋਰਾਂ ਤੇ ਹੈ ਤੇ ਸਾਡੇ ਪੰਜਾਬੀ ਸਿਤਾਰਿਆਂ ਦੇ ਸ਼ੋਜ਼ ਦੀ ਬੁਕਿੰਗ ਵੀ ਇਕ ਦਮ ਪੂਰੀ ਹੋ ਚੁਕੀ ਹੈ |

ਇਕ ਪਾਸੇ ਜਿਥੇ ਵਿਆਹਾਂ ਦੇ ਵਿਚ ਲਾੜਾ ਤੇ ਲਾੜੀ ਆਪਣੇ ਮਨਪਸੰਦ ਗਾਇਕਾਂ ਨੂੰ ਸੱਦਾ ਦੇ ਕੇ ਆਪਣੇ ਵਿਆਹ ਨੂੰ ਹੋਰ ਵੀ ਖਾਸ ਬਣਾਉਂਦੇ ਨੇ ਉਥੇ ਹੀ ਸਾਡੇ ਪੰਜਾਬੀ ਸਿਤਾਰੇ ਵੀ ਉਨ੍ਹਾਂ ਦੇ ਵਿਆਹ ਦੇ ਵਿਚ ਪੂਰੀ ਅੱਤ ਕਰਵਾਉਂਦੇ ਨੇ | ਤੇ ਹਾਲ ਹੀ 'ਚ ਕੌਰ ਬੀ ਦੀ ਇਕ ਵੀਡੀਓ ਸੋਸ਼ਲ ਸਾਈਟਾਂ ਤੇ ਖਾਸੀ ਵੇਖਣ ਨੂੰ ਮਿਲ ਰਹੀ ਹੈ, ਜੋ ਕਿ ਕਿਸੇ ਵਿਆਹ ਦੀ ਹੈ ਤੇ ਕੌਰ ਬੀ ਆਪਣੇ ਗਾਣਿਆਂ ਦੇ ਨਾਲ ਪੂਰਾ ਪੂਰਾ ਅੱਤ ਕਰਵਾ ਰਹੇ ਨੇ | ਗਾਉਣ ਦੇ ਨਾਲ ਨਾਲ ਇਸ ਵੀਡੀਓ ਦੇ ਵਿਚ ਉਨ੍ਹਾਂ ਦਾ ਡਾਂਸ ਵੀ ਵੇਖਣ ਵਾਲਾ ਹੈ | ਇਕ ਪਾਸੇ ਕੌਰ ਬੀ kaur b ਇਕ ਤੋਂ ਬਾਅਦ ਇਕ ਗਾਣਾ ਗਿਆ ਰਹੀ ਤੇ ਦੂੱਜੇ ਪਾੱਸੇ ਸਟੇਜ ਤੋਂ ਥੱਲੇ ਖੜੇ ਉਨ੍ਹਾਂ ਦੇ ਫੈਨਸ ਤਸਵੀਰਾਂ ਤੇ ਤਸਵੀਰਾਂ ਕਲਿਕ ਕਰ ਰਹੇ ਨੇ !

Related Post