ਕੌਰ ਬੀ ਨੇ ਗੀਤ 'ਕੁਰਬਾਨੀ' ਰਾਹੀਂ ਕੀਤਾ ਸਾਹਿਬਜ਼ਾਦਿਆਂ ਨੂੰ ਯਾਦ , ਦੇਖੋ ਵੀਡੀਓ

By  Aaseen Khan December 28th 2018 10:40 AM

ਕੌਰ ਬੀ ਨੇ ਗੀਤ 'ਕੁਰਬਾਨੀ' ਰਾਹੀਂ ਕੀਤਾ ਸਾਹਿਬਜ਼ਾਦਿਆਂ ਨੂੰ ਯਾਦ , ਦੇਖੋ ਵੀਡੀਓ : ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦਾ ਹਫਤਾ ਚੱਲ ਰਿਹਾ ਹੈ ਅਤੇ ਦਸਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੌਮ ਲਈ ਵਾਰੇ ਪਰਿਵਾਰ ਦੀ ਕੁਰਬਾਨੀ ਹਰ ਇੱਕ ਦੇ ਦਿਲਾਂ ਅੰਦਰ ਵਸਦੀ ਹੈ। ਪੰਜਾਬੀ ਗਾਇਕ ਗਾਣਿਆਂ ਦੇ ਰਾਹੀਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਯਾਦ ਕਰ ਰਹੇ ਹਨ। ਪੰਜਾਬੀ ਗਾਇਕਾ ਕੌਰ ਬੀ ਨੇ ਵੀ ਆਪਣੇ ਨਵੇਂ ਗੀਤ 'ਕੁਰਬਾਨੀ' ਰਾਹੀਂ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਯਾਦ ਕੀਤੀ ਹੈ। ਆਪਣੀ ਮਿੱਠੀ ਆਵਾਜ਼ ਰਾਹੀਂ ਕੌਰ ਬੀ ਨੇ ਸਾਹਿਬਜ਼ਾਦਿਆਂ ਦੀ ਕੁਰਬਾਨੀ 'ਤੇ ਬਾਖੂਬੀ ਚਾਨਣਾ ਪਾਇਆ ਹੈ।

https://www.youtube.com/watch?v=sLaiQYCI6j8&feature=youtu.be

ਉਹਨਾਂ ਛੋਟੇ ਸਾਹਿਬਜ਼ਾਦਿਆਂ ਦੇ ਵੱਡੇ ਹੌਂਸਲੇ ਨੂੰ ਦਰਸਾਇਆ ਹੈ। ਕੌਰ ਬੀ ਨੇ ਇਸ ਗਾਣੇ ਨੂੰ ਲਿਰਿਕਿਲ ਵੀਡੀਓ ਰਾਹੀਂ ਪੇਸ਼ ਕੀਤਾ ਹੈ। ਹੁਣ ਤੱਕ ਪੰਜਾਬੀ ਗਾਇਕਾਂ ਨੇ ਕਈ ਅਜਿਹੇ ਗਾਣੇ ਗਾਏ ਹਨ ਜਿੰਨ੍ਹਾਂ 'ਚ ਉਹਨਾਂ 'ਨਿੱਕੀਆਂ ਜਿੰਦਾ ਵੱਡੇ ਸਾਕੇ' ਨੂੰ ਯਾਦ ਕੀਤਾ ਹੈ ਜਿੰਨ੍ਹਾਂ 'ਚ ਸੂਬੇ ਦੀ ਕਚਹਿਰੀ ਅੰਦਰ ਸਾਹਿਬਜ਼ਾਦਿਆਂ ਨੇ ਦੁਸ਼ਮਣ ਨੂੰ ਲਲਕਾਰਿਆ ਸੀ , ਅਤੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਦਸਮ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਨੇ ਆਪਣੀਆਂ ਜਿੰਦਾ ਕੁਰਬਾਨ ਕਰ ਦਿੱਤੀਆਂ।

Kaur B 's new song 'kurbani' released ਕੌਰ ਬੀ ਨੇ ਗੀਤ 'ਕੁਰਬਾਨੀ' ਰਾਹੀਂ ਕੀਤਾ ਸਾਹਿਬਜ਼ਾਦਿਆਂ ਨੂੰ ਯਾਦ , ਦੇਖੋ ਵੀਡੀਓ

ਕੌਰ ਬੀ ਨੇ ਵੀ ਸਾਹਿਬਜ਼ਾਦਿਆਂ ਦੀਆਂ ਉਹਨਾਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਗੀਤ ਕੁਰਬਾਨੀ ਗਾਇਆ ਹੈ। ਗਾਣੇ ਦੇ ਬੋਲ ਬਬਲੂ ਸੋਢੀ ਵੱਲੋਂ ਲਿਖੇ ਗਏ ਹਨ ਅਤੇ ਮਿਊਜ਼ਿਕ ਰਾਂਝਾਯਾਰ ਵੱਲੋਂ ਕੀਤਾ ਗਿਆ ਹੈ।

Related Post