ਕੌਰ ਬੀ ਨੇ ਆਪਣੇ ਨੇ ਅਜਿਹੇ ਲੋਕਾਂ ਤੋਂ ਬਚਣ ਦੀ ਦਿੱਤੀ ਨਸੀਹਤ, ਸਾਂਝਾ ਕੀਤਾ ਆਪਣੀ ਜ਼ਿੰਦਗੀ ਦਾ ਤਜ਼ਰਬਾ

By  Shaminder August 11th 2020 05:31 PM

ਕੌਰ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਸਕਰੀਨ ਸ਼ਾਟ ਸ਼ੇਅਰ ਕੀਤਾ ਹੈ । ਜਿਸ ‘ਚ ਉਨ੍ਹਾਂ ਨੇ ਵਿਸ਼ਵਾਸ਼ ਦੀ ਗੱਲ ਕੀਤੀ ਹੈ । ਇਸ ‘ਚ ਲਿਖਿਆ ਹੈ ‘ਜ਼ਿੰਦਗੀ ਦੇ ਸਫ਼ਰ ‘ਚ ਜਿੰਨੇ ਕੁ ਮੈਂ ਵੇਖੇ ਰੰਗ ਦੁਨੀਆ ਦੇ’। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਕਈ ਵਾਰ ਤੁਹਾਡੀ ਲਾਈਫ ‘ਚ ਕੁਝ ਲੋਕ ਇਸ ਤਰ੍ਹਾਂ ਦੇ ਮਿਲ ਜਾਂਦੇ ਨੇ। ਜਿਨ੍ਹਾਂ ‘ਤੇ ਤੁਸੀਂ ਆਪਣੇ ਤੋਂ ਵੀ ਜ਼ਿਆਦਾ ਵਿਸ਼ਵਾਸ਼ ਕਰਦੇ ਹੋ।

https://www.instagram.com/p/CDvwu7KJZU-/

ਪਰ ਅਖੀਰ ‘ਚ ਤੁਹਾਨੂੰ ਮਾਰ ਕੇ ਸੁੱਟ ਜਾਣ ‘ਚ ਉਨ੍ਹਾਂ ਨੂੰ ਟਾਈਮ ਨਹੀਂ ਲੱਗਦਾ ।ਜਦੋਂ ਕੋਈ ਦਿਮਾਗ ਤੋਂ ਕਿਸੇ ਨਾਲ ਚੱਲਦਾ ਹੈ ਤਾਂ ਉਸ ਦੀ ਅਸਲੀਅਤ ਰੱਬ ਛੇਤੀ ਹੀ ਵਿਖਾ ਦਿੰਦਾ ਹੈ’।

https://www.instagram.com/p/CDnwPGwJO-A/

ਕੌਰ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਦਿੱਤੇ ਹਨ । ਹਾਲ ਹੀ ‘ਚ ਉਨ੍ਹਾਂ ਦਾ ਇੱਕ ਗੀਤ ਦਿਲਜੀਤ ਦੋਸਾਂਝ ਦੇ ਨਾਲ ਆਇਆ ਹੈ।ਜਿਸ ਨੂੰ ਕਿ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ।

Related Post