ਗਾਇਕਾ ਕੌਰ-ਬੀ ਨੇ ਚਾਰ ਸਾਲ ਬਾਅਦ ਆਪਣਾ ਇਹ ਸ਼ੌਂਕ ਕੀਤਾ ਪੂਰਾ …!

By  Rupinder Kaler June 29th 2020 05:51 PM

ਕੋਰੋਨਾ ਵਾਇਰਸ ਦੀ ਮਹਾਮਾਰੀ ਕਰਕੇ ਗਾਇਕਾ ਕੌਰ-ਬੀ ਏਨੀਂ ਦਿਨੀਂ ਆਪਣੇ ਘਰ ਵਿੱਚ ਹੀ ਸਮਾਂ ਗੁਜ਼ਾਰ ਰਹੀ ਹੈ । ਇਸ ਸਭ ਦੇ ਚੱਲਦੇ ਉਹਨਾਂ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਟਰੈਕਟਰ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ । ਕੌਰ ਬੀ ਦਾ ਇਹ ਅੰਦਾਜ਼ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਤੇ ਉਹ ਇਸ ਵੀਡੀਓ ਨੂੰ ਲਗਾਤਾਰ ਲਾਈਕ ਕਰ ਰਹੇ ਹਨ ।

https://www.instagram.com/p/CB4-WWopBKK/

ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੌਰ ਬੀ ਨੇ ਲਿਖਿਆ ਹੈ ‘ਜਿੱਦਾਂ ਦਾ ਮਾਹੌਲ ਹੋਵੇ ਓਦਾਂ ਦਾ ਹੀ ਹੋ ਜਾਈਦਾ …ਮੈਂ ਟ੍ਰੈਕਟਰ ਦੀ ਲਾਸਟ ਵੀਡੀਓ 2016 ਵਿੱਚ ਪੋਸਟ ਕੀਤੀ ਸੀ, ਤੇ ਉਸ ਤੋਂ ਬਾਅਦ ਹੁਣ ਚਲਾਇਆ ਟਰੈਕਟਰ ਚਾਰ ਸਾਲ ਬਾਅਦ… ਦੁਬਾਰਾ ਸ਼ੌਂਕ ਪੂਰਾ ਕੀਤਾ ਗਿਆ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੌਰ ਬੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਉਹ ਅਕਸਰ ਆਪਣੀਆਂ ਵੀਡੀਓ ਤੇ ਗਾਣੇ ਸ਼ੇਅਰ ਕਰਦੀ ਹੈ । ਇਸੇ ਵਜ੍ਹਾ ਕਰਕੇ ਉਹਨਾਂ ਦੀ ਸੋਸ਼ਲ ਮੀਡੀਆ ਤੇ ਚੰਗੀ ਫੈਨ ਫਾਲੋਵਿੰਗ ਹੈ ।

https://www.instagram.com/p/CCAyAM0JWvk/

Related Post