ਕੌਰ ਬੀ ਨੇ ਪਿਤਾ ਨਾਲ ਤਸਵੀਰ ਸਾਂਝੀ ਕਰਕੇ ਦਿੱਤੀ ਆਪਣੇ ਪਿਤਾ ਜੀ ਨੂੰ ਜਨਮ ਦਿਨ ਦੀ ਵਧਾਈ

By  Shaminder January 13th 2022 01:51 PM

ਕੌਰ ਬੀ (Kaur B) ਪੰਜਾਬੀ ਇੰਡਸਟਰੀ ਦੀ ਅਜਿਹੀ ਗਾਇਕਾ (Singer) ਹੈ । ਜਿਸ ਨੇ ਬਹੁਤ ਹੀ ਘੱਟ ਸਮੇਂ ‘ਚ ਪੰਜਾਬੀ ਇੰਡਸਟਰੀ ‘ਚ ਆਪਣੇ ਗੀਤਾਂ ਦੇ ਨਾਲ ਵੱਖਰੀ ਪਛਾਣ ਬਣਾਈ ਹੈ । ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿਣ ਵਾਲੀ ਕੌਰ ਬੀ ਨੇ ਆਪਣੇ ਪਿਤਾ (Father) ਜੀ ਦੇ ਜਨਮ ਦਿਨ (Birthday) ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਪਿਤਾ ਜੀ ਨੂੰ ਜਨਮ ਦਿਨ ਦੀ ਵਧਾਈ ਵੀ ਦਿੱਤੀ ਹੈ ।

Kaur b, image From instagram

ਹੋਰ ਪੜ੍ਹੋ : ਪਾਕਿਸਤਾਨ ਦੇ ਐਂਕਰ ਆਫਤਾਬ ਇਕਬਾਲ ਨੇ ਪੰਜਾਬੀ ਭਾਸ਼ਾ ਦਾ ਉਡਾਇਆ ਮਜ਼ਾਕ, ਵੀਡੀਓ ਹੋ ਰਿਹਾ ਵਾਇਰਲ

ਆਪਣੇ ਪਿਤਾ ਜੀ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ਹੈਪੀ ਬਰਥਡੇ ਪਿਤਾ ਜੀ, ਤੁਸੀਂ ਦੁਨੀਆ ਦੇ ਸਭ ਤੋਂ ਬਿਹਤਰੀਨ ਪਿਤਾ ਹੋ । ਵਾਹਿਗੁਰੂ ਜੀ ਲੰਮੀਆਂ ਉਮਰਾਂ ਕਰਿਓ ਮੇਰੇ ਬਾਪੂ ਦੀਆਂ’। ਗਾਇਕਾ ਨੇ ਅੱਗੇ ਲਿਖਿਆ ਕਿ ਥੈਂਕ ਯੂ ਡੈਡੀ ਏਨੀ ਸੋਹਣੀ ਲਾਈਫ ਦਿੱਤੀ ਮੈਨੂੰ,ਹਰ ਸਮੇਂ ਮੇਰੇ ਨਾਲ ਖੜੇ ਰਹੇ’।

kaur b image From instagram

ਕੌਰ ਬੀ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਸਚਿਨ ਆਹੁਜਾ ਅਤੇ ਨਿਸ਼ਾ ਬਾਨੋ ਨੇ ਵੀ ਇਸ ‘ਤੇ ਕਮੈਂਟ ਕਰਦੇ ਹੋਏ ਕੌਰ ਬੀ ਨੂੰ ਉਸ ਦੇ ਪਿਤਾ ਜੀ ਦੇ ਜਨਮ ਦਿਨ ‘ਤੇ ਵਧਾਈ ਦਿੱਤੀ ਹੈ ।ਕੌਰ ਬੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਗਾਇਕਾ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਬੀਤੇ ਦਿਨੀਂ ਉਸ ਨੇ ਆਪਣੇ ਭਰਾ ਦੇ ਵਿਆਹ ‘ਚ ਖੂਬ ਰੌਣਕਾਂ ਲਾਈਆਂ ਸਨ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਈਆਂ ਸਨ ।

 

View this post on Instagram

 

A post shared by KaurB? ਵੱਡਾ ਮੇਰਾ ਸਾਹਿਬ? (@kaurbmusic)

Related Post