ਕੌਰ ਬੀ ਦੇ ਹਿੰਦੀ ਗੀਤ ਨਹੀਂ ਸੁਣੇ ਹੋਣਗੇ ਤੁਸੀਂ ਬਾਲੀਵੁੱਡ ਗਾਇਕਾਂ ਨੂੰ ਵੀ ਛੱਡਦੀ ਹੈ ਪਿੱਛੇ

By  Shaminder June 17th 2019 04:09 PM

ਕੌਰ ਬੀ ਜਲਦ ਲੈ ਕੇ ਆ ਰਹੇ ਹਨ ਖ਼ੁਦਗਰਜ਼ ਮੁਹੱਬਤ  । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ  ਕਿ ਕੌਰ ਬੀ  ਹਿੰਦੀ 'ਚ ਗਾਣਾ ਗਾ ਰਹੇ ਨੇ । ਇਸ ਗੀਤ ਦੇ ਬੋਲ ਨਰਿੰਦਰ ਬਾਠ ਨੇ ਲਿਖੇ ਹਨ ਜਦਕਿ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ । ਇਸ ਤੋਂ ਪਹਿਲਾਂ ਕੌਰ ਬੀ ਨੇ ਕਈ ਹਿੱਟ ਪੰਜਾਬੀ ਗੀਤ ਦਿੱਤੇ ਹਨ ।

ਹੋਰ ਵੇਖੋ :ਕੌਰ ਬੀ ਨੇ ਮਾਪਿਆਂ ਦੀ ਅਹਿਮੀਅਤ ਨੂੰ ਦਰਸਾਉਂਦੀ ਭਾਵੁਕ ਪੋਸਟ ਕੀਤੀ ਸਾਂਝੀ,ਪ੍ਰਸ਼ੰਸਕਾਂ ਨੂੰ ਦਿੱਤਾ ਖ਼ਾਸ ਸੁਨੇਹਾ

https://www.instagram.com/p/ByvJ5R4nPgV/

ਜਿਨ੍ਹਾਂ ਦੇ ਜ਼ਰੀਏ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਖ਼ਾਸ ਜਗ੍ਹਾ ਬਣਾਈ ਹੈ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਬਾਅਦ ਹੁਣ ਉਹ ਹਿੰਦੀ ਗੀਤਾਂ ਦੇ ਜ਼ਰੀਏ ਹਿੰਦੀ ਇੰਡਸਟਰੀ 'ਚ ਆਪਣਾ ਨਾਮ ਚਮਕਾਉਣ ਜਾ ਰਹੇ ਹਨ ।

https://www.youtube.com/watch?v=Z0SvtUHZ2r0

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਗੀਤ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ ਅਤੇ ਪਿਛਲੇ ਦਿਨੀਂ ਉਨ੍ਹਾਂ ਨੇ ਇਸ ਗੀਤ ਦਾ ਇੱਕ ਪੋਸਟਰ ਵੀ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਸੀ ।

https://www.youtube.com/watch?v=j8yoQ5n4grI

ਹੁਣ ਵੇਖਣਾ ਇਹ ਹੋਵੇਗਾ ਕਿ ਸਰੋਤਿਆਂ ਨੂੰ ਉਨ੍ਹਾਂ ਦਾ ਇਹ ਗੀਤ ਕਿੰਨਾ ਕੁ ਪਸੰਦ ਆਉਂਦਾ ਹੈ ਇੱਥੇ ਅਸੀਂ ਤੁਹਾਨੂੰ ਉਨ੍ਹਾਂ ਦੇ ਗਾਏ ਕੁਝ ਹਿੰਦੀ ਨਗਮੇ ਵੀ ਵਿਖਾਉਣ ਜਾ ਰਹੇ ਹਾਂ ਜੋ ਉਹ ਅਕਸਰ ਸੋਸ਼ਲ ਮੀਡੀਆ 'ਤੇ ਸਾਂਝੇ ਕਰਦੇ ਰਹਿੰਦੇ ਹਨ ।

Related Post